ਕੁਝ ਦੇਰ ‘ਚ ਹੋਣ ਜਾ ਰਿਹਾ ਰਾਮ ਮੰਦਰ ਦਾ ਭੂਮੀ ਪੂਜਨ, ਮੋਦੀ ਰੱਖਣਗੇ ਨੀਂਹ ਪੱਥਰ

0
1103

ਅਯੋਧਿਆ . ਕੁਝ ਹੀ ਘੰਟਿਆਂ ਬਾਅਦ ਰਾਮ ਮੰਦਰ ਭੂਮੀ ਪੂਜਨ ਦੀ ਸ਼ੁੱਭ ਘੜੀ ਆਉਣ ਵਾਲੀ ਹੈ। ਰਾਮ ਮੰਦਰ ‘ਚ 366 ਸਤੰਭ ਹੋਣਗੇ, ਪੰਜ ਮੰਡਪ ਵਾਲੇ ਅਤੇ 161 ਫੁੱਟ ਉੱਚੇ ਇਸ ਮੰਦਰ ਨੂੰ ਦੁਨੀਆਂ ਦੇ ਬਿਹਤਰੀਨ ਮੰਦਰਾਂ ‘ਚ ਗਿਣਿਆ ਜਾਵੇਗਾ।

ਭੂਮੀ ਪੂਜਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੀ ਨੀਂਹ ਰੱਖਣਗੇ। ਪ੍ਰਧਾਨਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਮੋਹਨ ਭਾਗਵਤ ਅਤੇ ਹੋਰ ਕਈ ਸ਼ਖਸੀਅਤਾਂ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ਇਸ ਦੌਰਾਨ ਐਸਪੀਜੀ ਨੇ ਅਯੁੱਧਿਆ ਵਿਚ ਸੁਰੱਖਿਆ ਨੂੰ ਸੰਭਾਲ ਲਿਆ ਹੈ।

ਅਯੁੱਧਿਆ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਬਾਹਰੀ ਲੋਕਾਂ ਦੇ ਦਾਖਲੇ ‘ਤੇ 5 ਅਗਸਤ ਤੱਕ ਪਾਬੰਦੀ ਲਗਾਈ ਗਈ ਹੈ। ਸਥਾਨਕ ਨਿਵਾਸੀਆਂ ਲਈ ਇਕ ਪਛਾਣ ਪੱਤਰ ਰੱਖਣਾ ਲਾਜ਼ਮੀ ਹੈ।