ਮੋਬਾਈਲ ਨੇ ਬੱਚੇ ਦੀ ਜ਼ਿੰਦਗੀ ਕੀਤੀ ਖ਼ਰਾਬ, ਮਾਪੇ ਪ੍ਰੇਸ਼ਾਨ ਹੋ ਪੁੱਜੇ ਮਨੁੱਖਤਾ ਦੀ ਸੇਵਾ ਕੋਲ

0
2116

ਲੁਧਿਆਣਾ, 18 ਜੁਲਾਈ। ਅੱਜ ਦੇ ਸਮੇਂ ’ਚ ਸਮਾਰਟਫੋਨ ਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਸ ਤੋਂ ਬਿਨਾਂ ਅਸੀਂ ਆਪਣੇ ਰੋਜ਼ਾਨਾ ਕੰਮਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਹੁਣ ਜ਼ਿਆਦਾਤਰ ਮਾਪਿਆਂ ਦੀ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਬੱਚਾ ਫੋਨ ਬਹੁਤ ਦੇਖਦਾ ਹੈ, ਜੇ ਉਨ੍ਹਾਂ ਤੋਂ ਫੋਨ ਫੜ ਲਿਆ ਜਾਵੇ ਤਾਂ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਲੱਗਦਾ, ਜਿਵੇਂ ਉਨ੍ਹਾਂ ਨੂੰ ਕੋਈ ਬੁਰੀ ਲਤ ਲੱਗ ਗਈ ਹੋਵੇ।
ਬੱਚਿਆਂ ਦਾ ਹਮੇਸ਼ਾ ਫੋਨ ਨਾਲ ਚਿਪਕੇ ਰਹਿਣ ਕਰ ਕੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ, ਪੜ੍ਹਾਈ ਤੇ ਮਾਨਸਿਕਤਾ ’ਤੇ ਵੀ ਪੈਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਫੋਨ ਚਲਾੳਣ ਸਮੇਂ ਉਨ੍ਹਾਂ ਨੂੰ ਕੰਟਰੋਲ ਵਿਚ ਰੱਖਿਆ ਜਾਵੇ। ਕਈ ਬੱਚੇ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਕਰ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਹ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਤੇ ਖ਼ੁਦ ਨੂੰ ਉਨ੍ਹਾਂ ਵਰਗਾ ਬਣਾਉਣ ਦੀ ਸੋਚਣ ਲੱਗਦੇ ਹਨ। ਬਹੁਤ ਸਾਰੇ ਬੱਚੇ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਦੇ ਹਨ, ਜਿਸ ਕਰ ਕੇ ਉਹ ਪੂਰੀ ਨੀਂਦ ਵੀ ਨਹੀਂ ਲੈਂਦੇ।
ਇਹੀ ਵਜ੍ਹਾ ਹੈ ਕਿ ਉਹ ਕਈ ਬਿਮਾਰੀਆਂ ਦੀ ਗ੍ਰਿਫ਼ਤ ’ਚ ਆ ਰਹੇ ਹਨ। ਸਾਰਾ ਸਮਾਂ ਮੋਬਾਈਲ ’ਤੇ ਲੱਗੇ ਰਹਿਣ ਕਰ ਕੇ ਉਹ ਕਿਸੇ ਦੂਸਰੇ ਬੰਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਜਿਸ ਕਾਰਨ ਉਹ ਚਿੜਚਿੜਾ ਹੋ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡੇ ਆਪਸੀ ਰਿਸ਼ਤੇ ਵੀ ਖ਼ਤਮ ਹੋ ਰਹੇ ਹਨ। ਜੀਂ ਹਾਂ ਇੱਕ ਏਦਾਂ ਦਾ ਹੀ ਮਾਮਲਾ ਲੁਧਿਆਣਾ ਸ਼ਹਿਰ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਇੱਕ ਬੱਚਾ ਸਾਰਾ ਦਿਨ ਮੋਬਾਈਲ ਨਾਲ ਲੱਗਾ ਰਹਿੰਦਾ ਹੈ। ਮੋਬਾਈਲ ਫੋਨ ਦੀ ਲਤ ਵਿਚ ਇਸ ਕਦਰ ਫਸ ਗਿਆ ਹੈ ਕਿ ਇੱਕ ਮੋਬਾਈਲ ਨੇ ਬੱਚੇ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ।
ਅੱਠ ਸਾਲਾਂ ਤੋਂ ਇਸ ਬੱਚੇ ਨੇ ਮੋਬਾਈਲ ਦੇ ਚੱਕਰ ‘ਚ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਹੈ। ਬੱਚੇ ਦੀਆਂ ਇਨ੍ਹਾਂ ਹਰਕਤਾਂ ਤੋਂ ਮਾਂ-ਪਿਓ ਪ੍ਰੇਸ਼ਾਨ ਹੋ ਕੇ ਮਨੁੱਖਤਾ ਦੀ ਸੇਵਾ ਕੋਲ ਪਹੁੰਚੇ ਤੇ ਆਪਣੀ ਹੱਡ-ਬੀਤੀ ਸੁਣਾਈ ਕਿ ਕਿਸ ਤਰ੍ਹਾਂਨਾਲ ਉਨ੍ਹਾਂ ਦਾ ਬੱਚਾ ਸਾਰਾ ਦਿਨ ਮੋਬਾਈਲ ‘ਤੇ ਹੀ ਲੱਗਾ ਰਹਿੰਦਾ ਹੈ। ਮੋਬਾਈਲ ਕਾਰਨ ਹੀ ਬੱਚੇ ਨੇ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਹੈ ਰੋਟੀ ਵੀ ਮੋਬਾਈਲ ਦੇਖ ਕੇ ਹੀ ਖਾਂਦਾ ਹੈ। ਇੱਥੋਂ ਤੱਕ ਕੀ ਬੱਚਾ ਮੋਬਾਈਲ ‘ਤੇ ਪਾਸਵਰਡ ਲਾਈ ਰੱਖਦਾ ਹੈ ਤੇ ਪੁੱਛਣ ‘ਤੇ ਕੁੱਝ ਨਹੀਂ ਦੱਸਦਾ। ਮੋਬਾਈਲ ਦੀ ਗ੍ਰਿਫ਼ਤ ‘ਚ ਇੰਨਾ ਕੁ ਫਸ ਗਿਆ ਹੈ ਕਿ ਕਈ-ਕਈ ਦਿਨ ਤੱਕ ਨਹਾਉਂਦਾ ਵੀ ਨਹੀਂ ਹੈ। ਬੱਚੇ ਦੀਆਂ ਇਨ੍ਹਾਂ ਹਰਕਤਾਂ ਤੋ ਪ੍ਰੇਸ਼ਾਨ ਮਾਪੇ ਆਪਣੇ ਬੱਚੇ ਨੂੰ ਸਹੀ ਕਰਵਾਉਣਾ ਚਾਹੁੰਦੇ ਹਨ।