ਮੋਬਾਈਲ, ਨਗਦੀ ਸਮੇਤ ਬੈਗ ‘ਚ ਪਾਇਆ ਬੱਚਾ, ਰੋਣ ਦੀ ਅਵਾਜ਼ ਸੁਣ ਮਾਂ ਜਾਗੀ ਤਾਂ ਭੱਜਿਆ ਚੋਰ

0
1692

ਫਿਲੌਰ | ਘਰ ‘ਚ ਚੋਰੀ ਕਰਨ ਦੀ ਨੀਯਤ ਨਾਲ ਦਾਖਲ ਹੋਇਆ ਚੋਰ ਬਿਸਤਰ ‘ਤੇ ਸੌਂ ਰਹੇ 1 ਮਹੀਨੇ ਦੇ ਬੱਚੇ ਨੂੰ ਬੈਗ ‘ਚ ਪਾ ਕੇ ਆਪਣੇ ਨਾਲ ਲਿਜਾਣ ਲੱਗਾ ਤਾਂ ਬੱਚਾ ਰੋ ਪਇਆ। ਬੱਚੇ ਦੇ ਰੋਣ ਨਾਲ ਮਾਂ ਦੀ ਅੱਖ ਖੁੱਲ੍ਹ ਗਈ ਤੇ ਚੋਰ ਬੱਚੇ ਨੂੰ ਬੈਗ ‘ਚ ਹੀ ਛੱਡ ਕੇ ਭੱਜ ਗਿਆ।

ਘਟਨਾ ਬਕਾਪੁਰ ਪਿੰਡ ‘ਚ ਰਾਤ 2 ਵਜੇ ਦੇ ਕਰੀਬ ਬਲਵਿੰਦਰ ਦੇ ਘਰ ਹੋਈ, ਜਦੋਂ ਬਲਵਿੰਦਰ ਆਪਣੇ 1 ਮਹੀਨੇ ਦੇ ਬੱਚੇ ਅਤੇ ਪਤਨੀ ਨਾਲ ਸੁੱਤਾ ਪਿਆ ਸੀ। ਚੋਰ ਨੂੰ ਜਦੋਂ ਘਰ ਵਿਚ ਜ਼ਿਆਦਾ ਕੁਝ ਨਹੀਂ ਮਿਲਿਆ ਤਾਂ ਉਸ ਨੇ ਬੱਚੇ ਨੂੰ ਬੈਗ ਵਿੱਚ ਪਾ ਲਿਆ। ਬੱਚਾ ਰੋਣ ਲੱਗਾ ਤੇ ਮਾਂ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੇ ਤੁਰੰਤ ਲਾਈਟ ਜਗਾ ਦਿੱਤੀ।

ਕਿਸੇ ਅਣਜਾਣ ਵਿਅਕਤੀ ਨੂੰ ਘਰ ‘ਚ ਦੇਖ ਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚੇ ਦੇ ਪਿਤਾ ਬਲਵਿੰਦਰ ਨੇ ਜਦੋਂ ਬੈਗ ਖੋਲ੍ਹਿਆ ਤਾਂ ਉਸ ‘ਚ ਉਸ ਦਾ ਬੱਚਾ, ਮੋਬਾਈਲ ਤੇ 2 ਹਜ਼ਾਰ ਰੁਪਏ ਸਨ। ਸਵੇਰੇ ਬਲਵਿੰਦਰ ਨੇ ਪੁਲਿਸ ਇੰਸਪੈਕਟਰ ਸੰਜੀਵ ਕਪੂਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ‘ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਚੋਰ ਦੀ ਪਛਾਣ ਕੀਤੀ ਜਾਵੇਗੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)