ਪੰਜਾਬ ਦੇ 2 ਸਿਆਸੀ ਪਰਿਵਾਰ ਹੋਏ ਇਕੱਠੇ, ਵਿਧਾਇਕ ਪਰਗਟ ਸਿੰਘ ਦੀ ਬੇਟੀ ਦਾ ਵਿਆਹ ਅਮਰਜੀਤ ਸਮਰਾ ਦੇ ਦੋਹਤੇ ਨਾਲ ਹੋਇਆ

0
699

ਜਲੰਧਰ | ਪੰਜਾਬ ਦੇ 2 ਵੱਡੇ ਸਿਆਸੀ ਪਰਿਵਾਰ ਇਕੱਠੇ ਹੋ ਗਏ ਹਨ। ਜਲੰਧਰ ਕੈਂਟ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਕੁੜੀ ਹਰਨੂਰ ਦਾ ਵਿਆਹ ਸਾਬਕਾ ਕਾਂਗਰਸੀ ਮੰਤਰੀ ਅਮਰਜੀਤ ਸਮਰਾ ਦੇ ਦੋਹਤੇ ਜਨਰਾਜ ਦੇ ਨਾਲ ਹੋਇਆ ਹੈ।

ਜਲੰਧਰ ਹਵੇਲੀ ‘ਚ ਹੋਏ ਫਕੰਸ਼ਨ ਵਿੱਚ ਪੰਜਾਬ ਦੀ ਰਾਜਨੀਤੀ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ, ਅਕਾਲੀ ਦਲ ਦੇ ਸਪੋਕਸਪਰਸਨ ਦਲਜੀਤ ਚੀਮਾ ਅਤੇ ਬੀਜੇਪੀ ਲੀਡਰ ਸੁਨੀਲ ਜਾਖੜ ਵਿਆਹ ਵਿੱਚ ਸ਼ਾਮਿਲ ਹੋਏ।

ਪਰਗਟ ਸਿੰਘ ਦੀ ਬੇਟੀ ਹਰਨੂਰ ਇਸ ਸਾਲ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ ਅਤੇ ਘਰ-ਘਰ ਜਾ ਕੇ ਪਿਤਾ ਦਾ ਪ੍ਰਚਾਰ ਕਰ ਰਹੇ ਸਨ। ਜਨਰਾਜ ਵਪਾਰ ਨਾਲ ਜੁੜੇ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )