ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਗਈ ਧਮਕੀ ਭਰੀ ਚਿੱਠੀ, ਡੀਜੀਪੀ ਪੰਜਾਬ ਨੂੰ ਕੀਤੀ ਸ਼ਿਕਾਇਤ

0
105

ਚੰਡੀਗੜ੍ਹ | ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਦੀ ਚਿੱਠੀ ਮਿਲੀ ਹੈ। ਇਹ ਚਿੱਠੀ ਉਹਨਾਂ ਦੇ ਮੋਹਾਲੀ ਵਾਲੇ ਘਰ ਵਿਖੇ ਸੁੱਟੀ ਗਈ ਹੈ। ਮੰਤਰੀ ਸੋਮ ਪ੍ਰਕਾਸ਼ ਨੇ ਇਸ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੂੰ ਦਿੱਤੀ ਹੈ। ਉਹਨਾਂ ਸ਼ਿਕਾਇਤ ਵਿਚ ਲਿਖਿਆ ਹੈ ਕਿ ਇਸਦੀ ਜਾਂਚ ਕਰਵਾਈ ਜਾਵੇ।
ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦੇ ਸਾਬਕਾ ਵਿਧਾਇਕ ਅੰਮ੍ਰਿਤਪਾਲ ਬੋਨੀ ਅਜਨਾਲਾ ਤੇ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੋਂ ਵੀ ਰੰਗਦਾਰੀ ਮੰਗੀ ਗਈ ਸੀ। ਪੰਜਾਬ ਵਿਚ ਅਜਿਹੀਆਂ ਘਟਨਾਵਾਂ ਪਿਛਲੇ ਦਿਨਾਂ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਕੇਂਦਰੀ ਮੰਤਰੀ ਨੂੰ ਧਮਕੀ ਮਿਲਣ ਤੋਂ ਬਾਅਦ ਉਹਨਾਂ ਨੇ ਮੰਗ ਉਠਾਈ ਹੈ ਕਿ ਪਤਾ ਕੀਤਾ ਜਾਵੇ ਕਿ ਇਹ ਧਮਕੀ ਕਿਸ ਨੇ ਦਿੱਤੀ ਹੈ। ਸੋਮ ਪ੍ਰਕਾਸ਼ 2019 ਦੀਆਂ ਲੋਕ ਸਭਾ ਚੋਣਾਂ ਵਿਚ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੀ ਤੇ ਬਾਅਦ ਵਿਚ ਕੇਂਦਰ ਵਿਚ ਮੰਤਰੀ ਬਣੇ ਸਨ।