ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਚੋਂ 2 ਐਲਸੀਡੀ ਟੀਵੀ, 1 ਇਨਵਰਟਰ ਤੇ ਬੈਟਰੀ ਸਮੇਤ ਲੱਖਾਂ ਦਾ ਸਮਾਨ ਚੋਰੀ

0
1681

ਹੁਸ਼ਿਆਰਪੁਰ (ਅਮਰੀਕ ਸਿੰਘ) | ਚੋਰਾਂ ਵਲੋਂ ਹੁਸਿ਼ਆਰਪੁਰ ਦੇ ਪਿੰਡ ਡਗਾਣਾ ਖੁਰਦ ‘ਚ ਬਣੇ ਸਰਕਾਰੀ ਸੈਕੰਡਰੀ ਸਕੂਲ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ।

ਅੱਜ ਜਦੋਂ ਸਟਾਫ ਸਕੂਲ ਪਹੁੰਚਿਆਂ ਤਾਂ ਸਕੂਲ ਦੇ ਮੁਖੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਕੂਲ ਬੰਦ ਕਰਕੇ ਗਏ ਸਨ ਤੇ ਜਦੋਂ ਅੱਜ ਸਵੇਰੇ ਆਏ ਤਾਂ ਸਕੂਲ ਦੇ ਮੁੱਖ ਗੇਟ ਦਾ ਤਾਲਾ ਤਾਂ ਲੱਗਿਆ ਹੋਇਆ ਸੀ ਪਰ ਦਫਤਰ ਅਤੇ ਕੁਝ ਹੋਰ ਕਮਰਿਆਂ ਦੇ ਜਿੰਦੇ ਟੁੱਟੇ ਹੋਏ ਸਨ।

ਸਕੂਲ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਮੁੜੇ ਹੋਏ ਸਨ ਤੇ ਸਕੂਲ ਚੋਂ 2 ਐਲਸੀਡੀ ਟੀਵੀ, 1 ਇਨਵਰਟਰ ਅਤੇ ਬੈਟਰੀ ਤੇ ਕੁਝ ਹੋਰ ਸਾਮਾਨ ਵੀ ਗਾਇਬ ਸੀ।

ਉਨ੍ਹਾ ਦੱਸਿਆ ਕਿ ਚੋਰੀ ਨਾਲ ਸਕੂਲ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਘਟਨਾ ਸੰਬੰਧੀ ਉਨ੍ਹਾਂ ਵਲੋਂ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।

ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀਆਂ ਵਲੋਂ ਮੌਕੇ ਦਾ ਜਾਇਜ਼ਾ ਲੈ ਕੇ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)