ਇੰਦੌਰ | ਮੱਧ ਪ੍ਰਦੇਸ਼ ਦੀ ਇੰਦੌਰ ਪੁਲਿਸ ਦੀ ਚਿੰਤਾ ਇਨ੍ਹੀਂ ਦਿਨੀਂ ਕਰੋੜਪਤੀ ਦੀ ਪਤਨੀ ਨੇ ਵਧਾ ਦਿੱਤੀ ਹੈ। ਕਰੋੜਪਤੀ ਪ੍ਰਾਪਰਟੀ ਬ੍ਰੋਕਰ ਦੀ ਪਤਨੀ ਦੀ ਭਾਲ ਵਿੱਚ ਇੰਦੌਰ ਪੁਲਿਸ ਗੁਜਰਾਤ, ਮੁੰਬਈ ਤੋਂ ਲੈ ਕੇ ਐੱਮਪੀ ਦੇ ਉਜੈਨ, ਰਤਲਾਮ ਤੇ ਹੋਰ ਸ਼ਹਿਰਾਂ ‘ਚ ਘੁੰਮ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਦੀ ਪਤਨੀ ਦਾ ਦਿਲ ਆਪਣੀ ਉਮਰ ਤੋਂ 13 ਸਾਲ ਛੋਟੇ ਆਟੋ ਚਾਲਕ ‘ਤੇ ਆ ਗਿਆ ਸੀ, ਜਿਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ।
ਪਤਨੀ 47 ਲੱਖ ਰੁਪਏ ਆਪਣੇ ਨਾਲ ਲੈ ਗਈ। ਹਾਲਾਂਕਿ ਇਸ ਵਿੱਚੋਂ 34 ਲੱਖ ਰੁਪਏ ਪੁਲਿਸ ਨੇ ਆਰੋਪੀ ਆਟੋ ਚਾਲਕ ਦੇ 2 ਦੋਸਤਾਂ ਕੋਲੋਂ ਬਰਾਮਦ ਕਰ ਲਏ ਹਨ ਪਰ ਪੁਲਿਸ ਅਜੇ ਤੱਕ ਔਰਤ ਤੇ ਉਸ ਦੇ ਪ੍ਰੇਮੀ ਆਟੋ ਚਾਲਕ ਤੱਕ ਨਹੀਂ ਪਹੁੰਚ ਸਕੀ।
ਦੱਸ ਦੇਈਏ ਕਿ 3 ਦਿਨ ਪਹਿਲਾਂ ਪ੍ਰਾਪਰਟੀ ਬ੍ਰੋਕਰ ਨੇ ਇੰਦੌਰ ਪੁਲਸ ਨੂੰ ਘਰ ‘ਚੋਂ 47 ਲੱਖ ਰੁਪਏ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਆਪਣੀ ਪਤਨੀ ‘ਤੇ ਚੋਰੀ ਦਾ ਸ਼ੱਕ ਜਤਾਇਆ ਤੇ ਇਸ ਵਿੱਚ ਆਪਣੇ ਪ੍ਰੇਮੀ ਇਮਰਾਨ ਦੀ ਭੂਮਿਕਾ ਵੀ ਦੱਸੀ।
ਉਦੋਂ ਤੋਂ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਮਰਾਨ ਦੇ ਦੋਸਤਾਂ ਕੋਲੋਂ ਨਕਦੀ ਫੜੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੇਫ ਦੀ ਚਾਬੀ ਪਤਨੀ ਕੋਲ ਰਹਿੰਦੀ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ