ਮੁਕਤਸਰ : ਮਲੋਟ-ਮੁਕਤਸਰ ਰੋਡ ਉਪਰ ਪਿੰਡ ਇਨ੍ਹਾਂਖੇੜਾ ਵਿਚ ਸਥਿਤ ਇਕ ਪਈਪਾਂ ਵਾਲੀ ਫੈਕਟਰੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਨਜ਼ਦੀਕ ਦੇ ਪਿੰਡ ਦੇ ਪੰਜਾਬੀ ਮਜ਼ਦੂਰਾਂ ਵਿਚ ਫਰਿੱਜ ਵਿਚ ਰੱਖੀ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਪ੍ਰਵਾਸੀ ਦੀ ਮੌਤ ਹੋ ਗਈ ਅਤੇ ਦੋ ਜਖਮੀ ਹੋ ਗਏ ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੇ ਸਾਥੀਆਂ ਨੇ ਦੱਸਿਆ ਕਿ ਇਸ ਫੈਕਟਰੀ ਵਿਚ ਪ੍ਰਵਾਸੀ ਅਤੇ ਪੰਜਾਬੀ ਕੰਮ ਕਰਦੇ ਹਨ। ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿਚ ਰੱਖਣ ਦੇ ਮਾਮਲੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇਥੋਂ ਤੱਕ ਵਧ ਗਿਆ ਕਿ ਝਗੜੇ ਵਿਚ ਇਕ ਪ੍ਰਵਾਸੀ ਦੀ ਮੌਤ ਹੋ ਗਈ ਅਤੇ ਉਸਦੇ ਦੋ ਸਾਥੀ ਜਖਮੀ ਹੋ ਗਏ।
ਦੂਸਰੇ ਪਾਸੇ ਉਪ ਕਪਤਾਨ ਜਸਪਾਲ ਸਿੰਘ ਮਲੌਟ ਨੇ ਦੱਸਿਆ ਕਿ ਝਗੜੇ ਵਿਚ ਪ੍ਰਵਾਸੀ ਮਜਦੂਰ ਨਤੀਸ਼ ਕੁਮਾਰ ਦੀ ਮੌਤ ਹੋ ਗਈ ਅਤੇ ਮੁਕੇਸ਼ ਅਤੇ ਸੁਨੀਲ ਜਖਮੀ ਹੋ ਗਏ, ਜਿਨ੍ਹਾਂ ਦਾ ਸਿਵਲ ਹਸਪਤਾਲ ਆਲਮਵਾਲਾ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਜਖਮੀ ਪ੍ਰਵਾਸੀ ਮਜ਼ਦੂਰਾਂ ਦੇ ਬਿਆਨਾਂ ਦੇ ਅਧਾਰ ‘ਤੇ ਕਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਅਜੇ ਫਰਾਰ ਹਨ।