ਹੁਸ਼ਿਆਰਪੁਰ ‘ਚ ਕ੍ਰੈਡਿਟ ਕਾਰਡ ਅਪਗ੍ਰੇਡ ਬਹਾਨੇ ਨੌਸਰਬਾਜ਼ਾਂ ਨੇ ਮੰਗੇ OTP, 2 ਜਣਿਆਂ ਦੇ ਖਾਤੇ ‘ਚੋਂ ਉਡਾਏ 69 ਹਜ਼ਾਰ

0
921

ਹੁਸ਼ਿਆਰਪੁਰ | ਸ਼ਾਤਿਰ ਠੱਗਾਂ ਵਲੋਂ ਫੋਨ ‘ਤੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਨਲਾਈਨ 2 ਵਿਅਕਤੀਆਂ ਦੇ ਖਾਤੇ ਵਿਚੋਂ ਪੈਸੇ ਕਢਵਾਉਣ ‘ਤੇ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਵਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਮਿਆਣੀ ਅਤੇ ਜੋਧ ਸਿੰਘ ਸੰਤ ਸਿੰਘ ਵਾਸੀ ਪਿੰਡ ਝਾਂਸ ਵੱਲੋਂ ਦਿੱਤੀ ਗਈ ਦਰਖ਼ਾਸਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਈ ਹੈ।

ਦਰਖ਼ਾਸਤ ਵਿਚ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ 20 ਮਾਰਚ ਨੂੰ ਫ਼ੋਨ ਆਇਆ ਤੇ ਵਿਅਕਤੀ ਬੋਲਿਆ ਮੈਂ ਬੈਂਕ ਦਾ ਕਰਮਚਾਰੀ ਹਾਂ ਅਤੇ ਤੁਹਾਡਾ ਕ੍ਰੈਡਿਟ ਕਾਰਡ ਅਪਡੇਟ ਹੋਣ ਵਾਲਾ ਹੈ, ਜਿਸ ‘ਤੇ ਤੁਹਾਡੇ ਫ਼ੋਨ ‘ਤੇ ਓ. ਟੀ. ਪੀ. ਆਵੇਗਾ। ਉਪਰੰਤ ਉਸ ਵੱਲੋਂ ਓ. ਟੀ. ਪੀ. ਦੱਸਣ ‘ਤੇ ਉਸ ਦੇ ਖ਼ਾਤੇ ਵਿਚੋਂ 49 ਹਜ਼ਾਰ 636 ਰੁਪਏ ਦੀ ਠੱਗੀ ਮਾਰ ਲਈ ਗਈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਠੱਗ ਨੇ ਜੋਧ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਦੇ ਖਾਤੇ ਵਿਚੋਂ ਇੰਟਰਨੈੱਟ ਦੇ ਜ਼ਰੀਏ 19 ਹਜ਼ਾਰ ਰੁਪਏ ਠੱਗੀ ਮਾਰ ਲਈ। ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।