ਮੇਹਰ ਚੰਦ ਪੋਲੀਟੈਕਨਿਕ ਪ੍ਰੋਜੈਕਟ ਸਾਇੰਸ ਸਿਟੀ ਮੁਕਾਬਲੇ ‘ਚ ਛਾਏ

0
5284

ਜਲੰਧਰ . ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਪੰਜਾਬ ਪੱਧਰ ਦੇ ਇਨੋਟੈਕ-2019 ਮੁਕਾਬਲੇ ਵਿੱਚ 30,000/- ਰੁਪਏ ਨਗਦ ਅਤੇ ਤਿੰਨ ਐਵਾਰਡ ਹਾਸਿਲ ਕੀਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਆਟੋਮੋਬਾਇਲ ਵਿਭਾਗ ਦੇ ਵਿਦਿਆਰਥੀਆਂ ਨੇ ਆਟੋਮੋਬਾਇਲ ਕੈਟੇਗਰੀ ਵਿੱਚ ਆਟੋਮੇਟਡ ਟਰੈਫਿਕ ਲਾਅ ਇਨਫੋਰਸਮੈਂਟ ਸਿਸਟਮ ਤੇ ਮਾਡਲ ਬਣਾਇਆ, ਜਿਸ ਨੂੰ 11,000/- ਰੁਪਏ ਨਗਦ ਦੇ ਨਾਲ ਪਹਿਲਾ ਇਨਾਮ ਮਿਲਿਆ। ਇਸੇ ਹੀ ਵਿਭਾਗ ਦੇ ਵਿਦਿਆਰਥੀਆਂ ਨੇ ਆਟੋਮੋਬਾਇਲ ਕੈਟੇਗਰੀ ਵਿੱਚ ਹੀ ਸਮਾਰਟ ਸਿਕਿaਰਿਟੀ ਸਿਸਟਮ ਦਾ ਮਾਡਲ ਬਣਾਇਆ ਜੋ ਕਿ ਦੋ ਪਹੀਆਂ ਤੇ ਚਾਰ ਪਹੀਆਂ ਗੱਡੀਆਂ ਤੇ ਲਾਗੂ ਹੁੰਦਾ ਹੈ ਤੇ ਇਸ ਨੂੰ 8000/- ਰੁਪਏ ਨਗਦ ਦੇ ਨਾਲ ਦੂਜਾ ਇਨਾਮ ਪ੍ਰਾਪਤ ਹੋਇਆ। ਮਕੈਨੀਕਲ (ਸ਼ਾਮ ਦੀ ਸ਼ਿਫਟ) ਦੇ ਵਿਦਿਆਰਥੀਆਂ ਨੇ ਮਿਸਲੇਨੀਅਸ ਕੈਟੇਗਰੀ ਵਿੱਚ ਕਰਾਪ ਹਾਰਵੈਸਟਰ ਮਸ਼ੀਨ ਬਣਾਈ ਜਿਸ ਨੂੰ 11,000/- ਰੁਪਏ ਨਗਦ ਤੇ ਪਹਿਲਾ ਇਨਾਮ ਮਿਲਿਆ।

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਇਸ ਮੋਕੇ ਸ੍ਰੀ ਰਾਜੀਵ ਭਾਟੀਆ, ਸ੍ਰੀ ਹੀਰਾ ਮਹਾਜਨ, ਸ੍ਰੀ ਗੋਰਵ ਸ਼ਰਮਾ,  ਮਦਾਨ, ਸ੍ਰੀ ਮਨੀਸ਼ ਸਚਦੇਵਾ ਤੇ ਹੋਰ ਸ਼ਾਮਿਲ ਸਨ।ਇਥੇ ਵਰਨਣ ਯੋਗ ਹੈ ਕਿ ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਤਕਨੀਕੀ ਮਾਡਲ ਹਮੇਸ਼ਾ ਹੀ ਸਾਇਂਸ ਮੇਲਿਆ ਵਿੱਚ ਖਿੱਚ ਦਾ ਕੇਂਦਰ ਬਣਦੇ ਹਨ। ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਵਲੋਂ ਤੰਗ ਗਲੀਆਂ ਲਈ ਬਣਾਇਆ ਗਿਆਂ ਟੂ ਵਹੀਲਰ ਫਾਇਰ ਬ੍ਰਿਗੇਡ ਵੀ ਹਰ ਇੱਕ ਵਿਅਕਤੀ ਨੇ ਸਲਾਹਿਆ  ਭਾਂਵੇ ਇਸ ਨੂੰ ਕੋਈ ਇਨਾਮ ਨਹੀਂ ਮਿਲਿਆ।