ਮੇਰੀ ਪੰਜਾਬੀ ਪੱਤਰਕਾਰੀ’ ਕਿਤਾਬ ਲੋਕ ਅਰਪਣ

0
3003

ਚੰਡੀਗੜ੍ਹ . ਪੱਤਰਕਾਰ ਤੇ ਚਿੱਤਰਕਾਰ ਮਨਧੀਰ ਸਿੰਘ ਦਿਓਲ ਦੀ ਪਲੇਠੀ ਕਿਤਾਬ ‘ਮੇਰੀ ਪੰਜਾਬੀ ਪੱਤਰਕਾਰੀ’ ਅੱਜ ਦਿੱਲੀ ਦੇ ਰਣਜੀਤ ਨਗਰ ਦੇ ਗੁਰਦੁਆਰਾ ਸਹਿਬ ਦੇ ਹਾਲ ਵਿੱਚ ਲੋਕ ਅਰਪਣ ਕੀਤੀ ਗਈ। ਕਿਤਾਬ ਲੋਕ ਅਰਪਣ ਕਰਨ ਦੀ ਰਸਮ ਮਰਹੂਮ ਈਸ਼ਵਰ ਚਿੱਤਰਕਾਰ ਦੀ ਧੀ ਅਨੀਮੇਸ਼ਵਰ ਕੌਰ ਤੇ ਵਿਰਾਸਤ ਸਿੱਖਇਜ਼ਮ ਟਰਸਟ ਦੇ ਅਹੁਦੇਦਾਰਾਂ ਵੱਲੋਂ ਮਿਲ ਕੇ ਨਿਭਾਈ ਗਈ। ਇਹ ਕਿਤਾਬ ਲੇਖਕ ਦੇ ਵੱਖ-ਵੱਖ ਸਮੇਂ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਹੈ ਜੋ ਸਿਆਸੀ, ਸਮਾਜਿਕ, ਆਰਥਿਕ, ਜੀਵਨ ਘਟਨਾਵਾਂ, ਔਰਤਾਂ, ਨੌਜਵਾਨਾਂ ਤੇ ਮਸ਼ਹੂਰ ਸ਼ਖ਼ਸੀਅਤਾਂ ਬਾਰੇ ਹਨ। ਆਰਸੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿਚ ਕੁਝ ਲੇਖ ਫ਼ਿਲਮੀ ਹਸਤੀਆਂ ਨਾਲ ਵੀ ਸਬੰਧਤ ਹਨ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਕਿਹਾ ਟਰੱਸਟ ਵੱਲੋਂ ਨਵੀਆਂ ਕਲਮਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਸਕੱਤਰ ਡਾ. ਕਮਲਜੀਤ ਸਿੰਘ ਨੇ ਮਨਧੀਰ ਦਿਓਲ ਦੀ ਚਿੱਤਰਕਾਰੀ ਦਾ ਜ਼ਿਕਰ ਵੀ ਕੀਤਾ ਤੇ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ੍ਰੀਮਤੀ ਅਨੀਮੇਸ਼ਵਰ ਕੌਰ ਨੇ ਕਿਹਾ ਕਿ ਲੇਖਕ ਵਿੱਚ ਰਚਨਾਤਮਕ ਕਲਾ ਸਿਰਜਣਾ ਦੀ ਤੀਬਰ ਭਾਵਨਾ ਹੈ। ਇਸ ਮੌਕੇ ਚੱਲੇ ਸਾਹਿਤਕ ਪੇਸ਼ਕਾਰੀਆ ਗੁਰਪ੍ਰੀਤ ਕੌਰ ਨੇ ਕਵਿਤਾ ਸੁਣਾਈ ਅਤੇ ਗਾਇਕ ਦਿਲਰਾਜ ਸਿੰਘ ਨੇ ਸੂਫ਼ੀ ਕਲਾਮ ਪੇਸ਼ ਕੀਤਾ। ਜਤਿੰਦਰ ਸਿੰਘ ਸੇਠੀ, ਸੁਰਜੀਤ ਸਿੰਘ ਤਨੇਜਾ (ਸ੍ਰਪਰਸਤ), ਮੈਂਬਰਾਂ ਹਰਮਿੰਦਰ ਸਿੰਘ, ਭੁਪਿੰਦਰ ਸਿੰਘ ਤੇ ਸਤੀਸ਼ ਕੁਮਾਰ ਦੀਵਾਨ ਅਤੇ ਐੱਨਆਰ ਗੋਇਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।