ਦਿੱਲੀ . ਕਾਬੁਲ ਦੇ ਗੁਰਦੁਆਰੇ ਵਿਚ ਹੋਏ ਅੱਤਵਾਗੀ ਹਮਲੇ ਦਾ ਮਾਸਟਰਮਾਈਂਡ ਮਾਲਾਵੀ ਅਬਦੁੱਲਾ ਅਕਾ ਅਸਲਮ ਫਾਰੂਕੀ ਅਫ਼ਗਾਨਿਸਤਾਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਇਸਲਾਮਿਕ ਸਟੇਟ ਖੌਰਸਾਨ ਸੂਬੇ(ਆਈਐੱਸਕੇਪੀ) ਦਾ ਅਮੀਰ(ਮੁਖੀ) ਹੈ। ਮਾਰਚ ਵਿਚ ਹੋਏ ਇਸ ਹਮਲੇ ਵਿਚ ਇਕ ਭਾਰਤੀ ਨਾਗਰਿਕ ਸਮੇਤ 27 ਲੋਕ ਮਾਰੇ ਗਏ ਸਨ।
ਪਾਕਿਸਤਾਨੀ ਨਾਗਰਿਕ ਫਾਰੂਕੀ ਇਸ ਤੋਂ ਪਹਿਲਾਂ ਅੱਤਵਾਦੀ ਸੰਗਟਨ ਲਸ਼ਕਰ ਏ-ਤੋਇਬ ਦਾ ਮੈਂਬਰ ਸੀ। ਇਸ ਤੋਂ ਬਾਅਦ ਉਹ ਤਹਿਰੀਕ-ਏ- ਤਾਲਿਬਾਨ ਨਾਲ ਜੁੜਿਆ। ਇਸ ਤੋਂ ਬਾਅਦ ਉਹ ਅੱਤਵਾਦੀ ਜਮਾਤ ਆਈਏਐੱਸ ਨਾਲ ਜੁੜਿਆ ਤੇ ਅਪ੍ਰੈਲ 2019 ਵਿਚ ਉਸ ਨੂੰ ਮਾਲਵੀ ਜਿਆ ਉਲ ਹੱਕ ਅਕਾ ਅਬੂ ਉਮਰ ਖੋਰਸਾਨੀ ਦੀ ਥਾਂ ਉੱਤੇ ਆਈਐੱਸਕੇਪੀ ਦਾ ਮੁਖੀ ਨਿਯੁਕਤ ਕੀਤਾ ਗਿਆ। ਫਾਰੂਕੀ ਮਾਮਜਈ ਆਦਿਵਾਸੀ ਫਿਰਕੇ ਦਾ ਹੈ ਤੇ ਪਾਕਿਸਤਾਨ ਵਿਚ ਅਫ਼ਗਾਨਿਸਤਾਨ ਸਰਹੱਦ ਦੇ ਨਜ਼ਦੀਕ ਉਸ ਦਾ ਪਿੰਡ ਹੈ। ਨਵੰਬਰ ਵਿਚ ਅਫ਼ਗਾਨ ਅਧਿਕਾਰੀਆਂ ਨੇ ਕਿਹਾ ਸੀ ਕਿ ਨੰਗਰਹਾਰ ਵਿਚ ਆਈਐੱਸ-ਕੇ ਬੁਰੀ ਤਰ੍ਹਾਂ ਹਾਰ ਗਿਆ ਹੈ।
ਇਸ ਸੂਬੇ ਨੂੰ ਉਨ੍ਹਾਂ ਨੇ 2015 ਵਿਚ ਆਪਣਾ ਗੜ੍ਹ ਬਣਾ ਲਿਆ ਸੀ। ਉਦੋਂ ਤੋਂ ਉਹ ਅਫ਼ਗਾਨਿਸਤਾਨ ਵਿਚ ਬੰਬ ਹਮਲਿਆਂ ਦੀ ਜਿੰਮੇਵਾਰੀ ਲੈਂਦੇ ਰਹੇ ਹਨ। ਰਾਸ਼ਟਰੀ ਰੱਖਿਆ ਡਾਇਰੈਕਟੋਰੇਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਸ ਨੇ ਮੰਨਿਆ ਹੈ ਕਿ ਉਸ ਦੇ ਖੇਤਰੀ ਖੁਫੀਆ ਏਜੰਸੀਆਂ ਨਾਲ ਸੰਪਰਕ ਹਨ। ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਉਸਦਾ ਪਾਕਿਸਤਾਨ ਨਾਲ ਸਬੰਧ ਸੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।