ਲਖਨਊ| ਯੂਪੀ ਦੇ ਏਟਾ ਮੈਡੀਕਲ ਕਾਲਜ ਵਿਚ ਇੱਕ ਹੀ ਸਰਿੰਜ ਨਾਲ ਕਈ ਬੱਚਿਆਂ ਨੂੰ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਗੰਭੀਰਤਾ ਨਾਲ ਲਿਆ ਹੈ। ਬ੍ਰਜੇਸ਼ ਪਾਠਕ ਨੇ ਜਾਂਚ ਕਰਕੇ ਜਲਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਏਟਾ ਮੈਡੀਕਲ ਕਾਲਜ ਦੇ ਐਮਸੀਐਚ ਵਿੰਗ ਵਿਚ ਦਾਖਲ ਕਈ ਬਿਮਾਰ ਬੱਚਿਆਂ ਨੂੰ ਇੱਕੋ ਸਰਿੰਜ ਨਾਲ ਟੀਕਾ ਲਗਾਇਆ ਗਿਆ ਸੀ। ਦੋਸ਼ ਹੈ ਕਿ ਬੱਚਿਆਂ ਨੂੰ ਉਸੇ ਸਰਿੰਜ ਨਾਲ ਟੀਕਾ ਲਗਾਇਆ ਗਿਆ ਸੀ, ਜਿਸ ਦੀ ਵਰਤੋਂ ਐੱਚ.ਆਈ.ਵੀ. ਮਰੀਜ਼ਾਂ ਲਈ ਕੀਤੀ ਗਈ ਸੀ। ਇਸ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਗਈ ਹੈ।
ਰਿਸ਼ਤੇਦਾਰਾਂ ਨੇ ਮੈਡੀਕਲ ਕਾਲਜ ਦੇ ਸਟਾਫ ‘ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਦਵਾਈ ਦੇ ਟੀਕੇ ਲਾਉਣ ਲਈ ਵਰਤੀਆਂ ਜਾਂਦੀਆਂ ਸਰਿੰਜਾਂ ਨੂੰ ਨਹੀਂ ਬਦਲਿਆ ਜਾ ਰਿਹਾ ਹੈ। ਇਕ ਤਿਮਾਰਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਇਕ 7 ਸਾਲ ਦੀ ਬੇਟੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕਾਲਜ ਵਿਚ ਦਾਖਲ ਹੈ।
ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਵਿਚ ਵਰਤੀਆਂ ਜਾਂਦੀਆਂ ਸਰਿੰਜਾਂ ਨੂੰ ਨਹੀਂ ਬਦਲਿਆ ਜਾਂਦਾ। ਪਿਛਲੇ ਕਈ ਦਿਨਾਂ ਤੋਂ ਇੱਕ ਐੱਚਆਈਵੀ ਪੀੜਤ ਬੱਚਾ ਵੀ ਦਾਖਲ ਸੀ, ਉਸ ਦੀ ਮਾਸੂਮ ਧੀ ਅਤੇ ਉਸ ਪੀੜਤ ਮਰੀਜ਼ ਨੂੰ ਵੀ ਉਸੇ ਸਰਿੰਜ ਨਾਲ ਦਵਾਈ ਲਗਾਈ ਜਾ ਰਹੀ ਹੈ। ਜਦੋਂ ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਨੋਟਿਸ ਲਿਆ। ਉਪ ਮੁੱਖ ਮੰਤਰੀ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜਣ ਲਈ ਕਿਹਾ ਹੈ। ਦੱਸ ਦਈਏ ਕਿ ਮੈਡੀਕਲ ਕਾਲਜ ਵਿਚ ਇੱਕ ਬੱਚੇ ਦੀ ਰਿਪੋਰਟ HIV ਪਾਜ਼ੇਟਿਵ ਆਈ ਹੈ।