ਲੜਕੀ ਦੇ ਪਿਆਰ ਕਾਰਨ ਤਬਾਹ ਹੋ ਗਈਆਂ ਕਈ ਜ਼ਿੰਦਗੀਆਂ, ਆਸ਼ਿਕ ਦੇ ਕਤਲ ‘ਚ ਖੁਦ ਵੀ ਗ੍ਰਿਫਤਾਰ

0
477

ਫਾਜ਼ਿਲਕਾ, 15 ਨਵੰਬਰ | ਪ੍ਰੇਮੀ ਦਾ ਕਤਲ ਕਰਵਾ ਕੇ ਫਰਾਰ ਹੋਈ ਇਕ ਲੜਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ ‘ਚ 3 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ, ਜਦਕਿ ਲੜਕੀ ਦੇ ਭਰਾ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।

ਫੜੀ ਗਈ ਲੜਕੀ ਦੀ ਪਛਾਣ ਸ਼ਿਖਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਰਾਜਨ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਲੜਕੀ ਦਾ ਭਰਾ ਇਸ ਦੇ ਖਿਲਾਫ ਸੀ, ਜਿਸ ਕਾਰਨ ਰਾਜਨ ਦਾ ਕਤਲ ਹੋ ਗਿਆ।

ਫਾਜ਼ਿਲਕਾ ਸਿਟੀ ਥਾਣੇ ਦੇ ਐਸਐਚਓ ਲੇਖ ਰਾਜ ਨੇ ਦੱਸਿਆ ਕਿ 7 ਅਪਰੈਲ 2024 ਨੂੰ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਫਾਜ਼ਿਲਕਾ ਦੇ ਆਰੀਆ ਨਗਰ ਦੇ ਰਹਿਣ ਵਾਲੇ ਰਾਜਨ ਨਾਮਕ ਲੜਕੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਸ਼ਿਖਾ ਦਾ ਰਾਜਨ ਨਾਲ ਅਫੇਅਰ ਸੀ ਅਤੇ ਉਹ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ‘ਚ ਝਗੜਾ ਹੋ ਗਿਆ ਅਤੇ ਰਾਜਨ ਨੂੰ ਕਾਫੀ ਸੱਟਾਂ ਲੱਗੀਆਂ, ਜਿਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਮਾਮਲੇ ‘ਚ ਲੜਕੀ ਦੀ ਭੈਣ ਸਮੇਤ ਤਿੰਨ ਹੋਰ ਮੁਲਜ਼ਮ ਫਰਾਰ ਹਨ, ਜਦਕਿ ਲੜਕੀ ਦਾ ਭਰਾ ਪਹਿਲਾਂ ਹੀ ਫੜਿਆ ਜਾ ਚੁੱਕਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)