ਮਾਨਸਾ : ਦੋਸਤ ਨਾਲ ਮਿਲ ਕੇ ਮਾਂ ਨੇ ਬੇਟੀ ਦੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਕੋਲ ਸੁੱਟਿਆ ਪਤੀ ਦਾ ਮੋਬਾਈਲ

0
1350

ਮਾਨਸਾ। ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਇਕ ਖੇਤ ਦੀ ਮੋਟਰ ਤੋਂ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾ ਲਿਆ। ਕਤਲ ਦਾ ਕਾਰਨ ਬੇਟੀ ਦਾ ਪ੍ਰੇਮ ਪ੍ਰਸੰਗ ਦੱਸਿਆ ਜਾ ਰਿਹਾ ਹੈ। ਮਾਂ ਨੇ ਆਪਣੇ ਦੋਸਤ ਤੇ ਉਸਦੇ ਸਾਥੀ ਨਾਲ ਮਿਲ ਕੇ ਆਪਣੀ ਬੇਟੀ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਕਪਤਾਨ ਡਾ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ 21 ਸਤੰਬਰ ਨੂੰ ਥਾਣਾ ਸਦਰ ਬੁੱਢਲਾਡਾ ਦੇ ਮੁਖੀ ਕੋਲ ਰੁਕਸਾਨਾ ਨੇ ਬਿਆਨ ਲਿਖਵਾਇਆ ਸੀ ਕਿ ਉਨ੍ਹਾਂ ਦੇ ਬੇਟੇ ਰਹਿਮਾਨ ਖਾਨ ਉਰਫ ਅਰਮਾਨ ਖਾਨ (20) ਨੂੰ ਉਸਦੇ ਹੀ ਪਿੰਡ ਦੇ ਜੀਵਨ ਸਿੰਘ, ਬਲਕਰਨ ਸਿੰਘ ਤੇ ਅਮਨਦੀਪ ਕੌਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਡੀਐਸਪੀ ਬੁਢਲਾਡਾ ਅਮਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ ਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਇਸਤੇਮਾਲ ਚਾਕੂ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਮਨਦੀਪ ਕੌਰ ਰਹਿਮਾਨ ਖਾਨ ਨੂੰ ਬੇਟੀ ਨਾਲ ਸਬੰਧਾਂ ਦੇ ਚਲਦਿਆਂ ਮਾਰਨਾ ਚਾਹੁੰਦੀ ਸੀ।

ਇਸਦੇ ਇਲਾਵਾ ਅਮਨਦੀਪ ਕੌਰ ਦੇ ਜੀਵਨ ਸਿੰਘ ਨਾਲ ਸਬੰਧ ਵੀ ਸਨ। ਉਹ ਕਤਲ ਵਾਲੀ ਥਾਂ ਉਤੇ ਆਪਣੇ ਪਤੀ ਦਾ ਮੋਬਾਈਲ ਸੁੱਟ ਕੇ ਉਸਨੂੰ ਇਸ ਮਾਮਲੇ ਵਿਚ ਫਸਾਉਣਾ ਚਾਹੁੰਦੀ ਸੀ।