ਮਾਨਸਾ ‘ਚ ਲੇਬਰ ਟੈਂਡਰਾ ਨੂੰ ਲੈ ਕੇ ਦੋ ਗੁਟਾਂ ‘ਚ ਵਿਵਾਦ, ਸਰੇਆਮ ਚੱਲੀਆਂ ਗੋਲੀਆਂ ਤੇ ਗੰਡਾਸੇ, 1 ਦੀ ਮੌਤ, 1 ਜਖਮੀ

0
787

ਮਾਨਸਾ. ਲੇਬਰ ਟੈਂਡਰਾਂ ਨੂੰ ਲੈ ਕੇ ਦੋ ਗੁਟਾਂ ਵਿੱਚ ਅੱਜ ਫੂਡ ਸਪਲਾਈ ਦਫਤਰ ਵਿੱਚ ਵਿਵਾਦ ਹੋ ਗਿਆ। ਦੋਵੇਂ ਗੁਟਾਂ ਵਿੱਚ ਸਰੇਆਮ ਗੋਲੀਆਂ ਤੇ ਗੰਡਾਸੇ ਚਲੇ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਜਖਮੀ ਹੋ ਗਿਆ। ਮਾਨਸਾ ਵਿੱਚ ਅੱਜ ਕਣਕ ਦੀ ਢੋਆ-ਢੁਆਈ ਲਈ ਲੇਬਰ ਟੈਂਡਰ ਹੋਣੇ ਸਨ। ਦੱਸਿਆ ਜਾ ਰਿਹਾ ਹੈ ਕਿ ਟਰੱਕ ਯੂਨੀਅਨ ਨਾ ਹੋਣ ਦੇ ਕਾਰਨ ਕਈ ਟਰਾਂਸਪੋਰਟਰ ਯੂਨੀਅਨਾਂ ਬਣ ਜਾਣ ਕਾਰਨ ਟੈਂਡਰਾਂ ਨੂੰ ਲੈ ਕੇ ਇਹ ਵਿਵਾਦ ਹੋਇਆ। ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਦੇ ਲਈ ਤਿਆਰ ਨਹੀਂ ਹੈ।

ਜਾਣਕਾਰੀ ਮੁਤਾਬਿਕ ਜ਼ਿਲਾ ਪਰਿਸ਼ਦ ਮਾਨਸਾ ਵਿਖੇ ਫੂਡ ਸਪਲਾਈ ਦਫ਼ਤਰ ਵਿੱਚ ਅੱਜ ਕਣਕ ਦੀ ਢੋਆ ਢੁਆਈ ਨੂੰ ਲੈ ਕੇ ਟੈਂਡਰਾਂ ਦੇ ਖੁੱਲ੍ਹਣ ਤੋਂ ਪਹਿਲਾਂ ਨੋ ਡਿਊ ਸਲਿੱਪ ਲੈਣ ਦੇ ਲਈ ਟਰਾਂਸਪੋਰਟਰ ਫੂਡ ਸਪਲਾਈ ਦਫ਼ਤਰ ਚੋਂ ਇਕੱਠੇ ਹੋਏ ਸਨ। ਪਰ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਸਰੇਆਮ ਗੋਲੀਆਂ ਅਤੇ ਗੰਡਾਸੇ ਚੱਲੇ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਨੋਵਾ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਜੋ ਕਿ ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈਣ ਦੇ ਲਈ ਡੀਵੀਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਰਾਂਸਿਕ ਟੀਮ ਨੇ ਵੀ ਮੌਕੇ ਤੋਂ ਸੈਂਪਲ ਲੈ ਲਏ ਹਨ। ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਆਲਾ ਅਧਿਕਾਰੀ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਫਿਲਹਾਲ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।