ਪਹਿਲੀ ਪਤਨੀ ਨਾਲ ਤਲਾਕ ਤੋਂ 8 ਸਾਲ ਬਾਅਦ ਧੀ ਦੇ ਕਹਿਣ ‘ਤੇ ਮਨੋਜ ਤਿਵਾਰੀ ਨੇ ਕਰਵਾਇਆ ਸੀ ਦੂਜਾ ਵਿਆਹ

0
1299

ਮੁੰਬਈ | ਬਾਲੀਵੁੱਡ ਸਟਾਰ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਰਾਜਨੀਤੀ ਤੇ ਭੋਜਪੁਰੀ ਫਿਲਮ ਇੰਡਸਟਰੀ ਦੀ ਦੁਨੀਆ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਦੋਂ ਤੋਂ ਸੁਰਖ਼ੀਆਂ ‘ਚ ਹਨ, ਜਦੋਂ ਉਨ੍ਹਾਂ ਨੇ ਖੁਦ ਪਤਨੀ ਸੁਰਭੀ ਨਾਲ ਆਪਣੇ ਦੂਜੇ ਵਿਆਹ ਦੀ ਗੱਲ ਖੁੱਲ੍ਹ ਕੇ ਕੀਤੀ ਸੀ।

ਮਨੋਜ ਤਿਵਾਰੀ ਨੇ ਸਾਲ 2012 ‘ਚ ਪਹਿਲੀ ਪਤਨੀ ਰਾਣੀ ਨਾਲ ਤਲਾਕ ਤੋਂ 8 ਸਾਲ ਬਾਅਦ ਆਪਣੀ ਬੇਟੀ ਜਿਆ ਦੇ ਕਹਿਣ ‘ਤੇ ਦੂਜਾ ਵਿਆਹ ਕਰਵਾਇਆ। ਮਨੋਜ ਤਿਵਾਰੀ ਦੀਆਂ 2 ਕੁੜੀਆਂ ਹਨ।

ਮਨੋਜ ਤਿਵਾਰੀ ਦੀ ਪਹਿਲੀ ਪਤਨੀ ਦਾ ਨਾਂ ਰਾਣੀ ਤਿਵਾਰੀ ਹੈ। ਰਾਣੀ ਤੇ ਮਨੋਜ ਦੀ ਇਕ ਕੁੜੀ ਹੈ, ਜਿਸ ਦਾ ਨਾਂ ਜਿਆ ਹੈ। ਜਿਆ ਆਪਣੇ ਪਿਤਾ ਦੇ ਬਹੁਤ ਕਰੀਬ ਹੈ।

ਇਕ ਇੰਟਰਵਿਊ ‘ਚ ਮਨੋਜ ਨੇ ਆਪਣੀ ਦੂਜੀ ਪਤਨੀ ਸੁਰਭੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਸੀ ਕਿ ਉਸ ਨੇ ਪਿਛਲੇ ਲਾਕਡਾਊਨ ਦੌਰਾਨ ਅਪ੍ਰੈਲ (2020) ‘ਚ ਸੁਰਭੀ ਨਾਲ 7 ਫੇਰੇ ਲਏ ਸਨ। ਸੁਰਭੀ ਉਸ ਦਾ ਪ੍ਰਸ਼ਾਸਨਿਕ ਕੰਮ ਦੇਖਦੀ ਸੀ।

ਸੁਰਭੀ ਇਕ ਗਾਇਕਾ ਹੈ ਤੇ ਉਸ ਨੇ ਇਕ ਮਿਊਜ਼ਿਕ ਵੀਡੀਓ ‘ਚ ਮੇਰੇ ਨਾਲ ਗਾਇਆ ਸੀ। ਮਨੋਜ ਤਿਵਾਰੀ ਨੇ ਇਸ ਗੱਲਬਾਤ ‘ਚ ਅੱਗੇ ਦੱਸਿਆ ਕਿ ਮੇਰੀ ਕੁੜੀ ਜਿਆ ਨੇ ਸੁਰਭੀ ਨਾਲ ਰਿਸ਼ਤਾ ਕਰਨ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸਾਨੂੰ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਜਿਆ ਤੇ ਸੁਰਭੀ ਦੇ ਵਿਚਾਰ ਇਕ-ਦੂਜੇ ਨਾਲ ਕਾਫੀ ਮਿਲਦੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ