10 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਮੂੰਹਬੋਲੇ ਮਾਮਾ ਨੂੰ 20 ਸਾਲ ਦੀ ਕੈਦ

0
959

ਜਲੰਧਰ | 10 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਆਰੋਪੀ 22 ਸਾਲ ਦੇ ਮੂੰਹਬੋਲੇ ਮਾਮਾ ਲਾਲ ਬਹਾਦੁਰ ਨੂੰ ਅਦਾਲਤ ਨੇ 20 ਸਾਲ ਦੀ ਕੈਦ ਤੇ 5.10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ 2 ਸਾਲ ਦੀ ਹੋਰ ਕੈਦ ਹੋ ਸਕਦੀ ਹੈ।

ਅਦਾਲਤ ਨੇ ਆਈ.ਪੀ.ਸੀ. ਦੀ ਧਾਰਾ 376 (ਏ.ਬੀ.) ਤਹਿਤ 20 ਸਾਲ ਕੈਦ, 5 ਲੱਖ ਜੁਰਮਾਨਾ ਤੇ ਧਾਰਾ 506 ਤਹਿਤ 2 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਬਲਾਤਕਾਰੀ ਲਾਲ ਬਹਾਦੁਰ ਮੂਲ ਰੂਪ ਵਿੱਚ ਨੇਪਾਲ ਦੇ ਪਿੰਡ ਬਾਰੂਤੀ ਵਾਂਗ ਦਾ ਰਹਿਣ ਵਾਲਾ ਹੈ।

ਥਾਣਾ-2 ‘ਚ 6 ਸਤੰਬਰ 2018 ਨੂੰ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਗਾਜ਼ੀ ਗੁੱਲਾ ਇਲਾਕੇ ‘ਚ ਕਿਰਾਏ ‘ਤੇ ਰਹਿੰਦੀ ਹੈ। ਉਹ ਲਾਲ ਬਹਾਦੁਰ ਨੂੰ ਆਪਣਾ ਭਰਾ ਸਮਝਦੀ ਸੀ ਤੇ ਰੱਖੜੀ ਬੰਨ੍ਹਦੀ ਸੀ। ਉਸ ਦੇ 3 ਬੱਚੇ ਹਨ।

ਦੁਪਹਿਰ ਸਮੇਂ ਉਹ ਬੱਚਿਆਂ ਨੂੰ ਲੈਣ ਸਕੂਲ ਗਈ। 10 ਮਹੀਨੇ ਦੀ ਬੱਚੀ ਲਾਲ ਬਹਾਦੁਰ ਕੋਲ ਛੱਡ ਗਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਬੱਚੀ ਰੋ ਰਹੀ ਸੀ। ਉਸ ਨੂੰ ਚੁੱਪ ਕਰਾਇਆ ਪਰ ਉਸ ਨੇ ਰੋਣਾ ਬੰਦ ਨਹੀਂ ਕੀਤਾ।

ਉਹ ਬੱਚੀ ਨੂੰ ਲੈ ਕੇ ਘਰ ਚਲੀ ਗਈ। ਬੱਚੀ ਰੋਈ ਜਾ ਰਹੀ ਸੀ। ਉਸ ਦੇ ਸਰੀਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਗਲਤ ਹਰਕਤ ਕੀਤੀ ਗਈ ਹੈ। ਜਦੋਂ ਉਸ ਨੇ ਲਾਲ ਬਹਾਦੁਰ ਨੂੰ ਪੁੱਛਿਆ ਤਾਂ ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਔਰਤ ਦਾ ਰੌਲਾ ਸੁਣ ਕੇ ਜਦੋਂ ਲੋਕ ਆਏ ਤਾਂ ਆਰੋਪੀ ਉਥੋਂ ਭੱਜ ਗਿਆ। ਬੱਚੀ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮਾਂ ਦੀ ਸ਼ਿਕਾਇਤ ’ਤੇ ਆਰੋਪੀ ਖਿਲਾਫ਼ ਆਈਪੀਸੀ ਦੀ ਧਾਰਾ 376 (ਏਬੀ) ਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਆਰੋਪੀ ਦੁਕਾਨ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ। ਦੇਰ ਸ਼ਾਮ ਜਦੋਂ ਉਹ ਦੁਕਾਨ ਖੋਲ੍ਹ ਕੇ ਪੈਸੇ ਲੈਣ ਆਇਆ ਤਾਂ ਉਸ ਨੂੰ ਫੜ ਲਿਆ ਗਿਆ। ਆਰੋਪੀ ਨੇ ਮੰਨਿਆ ਕਿ ਉਸ ਤੋਂ ਗਲਤੀ ਹੋਈ ਹੈ।