ਮਲੇਸ਼ੀਆ ਦੀ ਵੱਡੀ ਪਹਿਲ : ਭਾਰਤੀਆਂ ਨੂੰ ਬਿਨਾਂ ਵੀਜ਼ਾ ਮਿਲੇਗੀ ਐਂਟਰੀ, 30 ਦਿਨ ਬੇਫਿਕਰ ਹੋ ਕੇ ਘੁੰਮੋ

0
641

ਕੁਆਲਾਲੰਪੁਰ, 27 ਨਵੰਬਰ| ਸੈਰ ਸਪਾਟਾ ਤੇ ਆਮਦਨੀ ਵਧਾਉਣ ਲਈ ਮਲੇਸ਼ੀਆ ਸਰਕਾਰ ਨੇ ਇਕ ਵੱਡੀ ਪਹਿਲ ਕੀਤੀ ਹੈ। ਇਸਦੇ ਤਹਿਤ ਭਾਰਤ ਤੇ ਚੀਨ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਦੇ ਮਲੇਸ਼ੀਆ ਵਿਚ ਐਂਟਰੀ ਮਿਲੇਗੀ।
ਮਲ਼ੇਸ਼ੀਆ ਦੇ ਪ੍ਰਧਾਨ ਮੰਤਰੀ ਮੁਨੱਵਰ ਇਬਰਾਹਿਮ ਨੇ ਐਲਾਨ ਕੀਤਾ ਹੈ ਕਿ 1 ਦਸੰਬਰ ਤੋਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਲੇਸ਼ੀਆ ਵਿਚ ਇਕ ਮਹੀਨਾ ਠਹਿਰਨ ਲਈ ਵੀਜ਼ਾ ਦੀ ਲੋੜ ਨਹੀਂ ਪਵੇਗੀ।

ਪ੍ਰਧਾਨ ਮੰਤਰੀ ਨੇ ਐਤਵਾਰ ਦੇਰ ਰਾਤ ਪੀਪਲਜ਼ ਜਸਟਿਸ ਪਾਰਟੀ ਕਾਂਗਰਸ ਦੇ ਇਕ ਭਾਸ਼ਣ ਦੌਰਾਨ ਇਹ ਐਲਾਨ ਕੀਤਾ। ਚੀਨ ਤੇ ਭਾਰਤ ਮਲੇਸ਼ੀਆ ਦੇ ਸਭ ਤੋਂ ਵੱਡੇ ਸਰੋਤ ਬਾਜ਼ਾਰ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਨਵਰੀ ਤੇ ਜੂਨ 2023 ਵਿਚਾਲੇ 9.16 ਮਿਲੀਅਨ ਸੈਲਾਨੀ ਮਲੇਸ਼ੀਆ ਆਏ।
ਇਨ੍ਹਾਂ ਵਿਚੋਂ ਚੀਨ ਚੋਂ 498,540 ਤੇ ਭਾਰਤ ਤੋਂ 283,885 ਸੈਲਾਨੀ ਆਏ। ਜਦੋਂਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਜਨਵਰੀ-ਜੂਨ 2019 ਵਿਚ ਚੀਨ ਤੋਂ 1,5 ਮਿਲੀਅਨ ਤੇ ਭਾਰਤ ਤੋਂ 354, 486 ਸੈਲਾਨੀ ਮਲੇਸ਼ੀਆ ਪਹੁੰਚੇ ਸਨ।
ਜਾਣਕਾਰੀ ਮੁਤਾਬਿਕ ਮਲੇਸ਼ੀਆ ਨੇ ਭਾਰਤ ਦੇ ਨਾਗਰਿਕਾਂ ਲਈ ਫ੍ਰੀ ਵੀਜ਼ਾ ਟੂਰ ਦਾ ਆਫਰ ਭਾਰਤੀ ਮੀਡੀਆ ਐਕਸਚੇਂਜ ਪ੍ਰੋਗਰਾਮ 2023 ਤਹਿਤ ਕੀਤਾ ਹੈ।