ਜੇਲ੍ਹ ਵਿਭਾਗ ‘ਚ ਵੱਡਾ ਫੇਰਬਦਲ : ਪੰਜਾਬ ADGP ਜੇਲ੍ਹ ਬੀ ਚੰਦਰਸ਼ੇਖਰ ਨੂੰ ਹਟਾ ਕੇ IPS ਅਰੁਣ ਪਾਲ ਨੂੰ ਲਗਾਇਆ ਨਵਾਂ ADGP

0
572

ਮੋਹਾਲੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਨੂੰ ਆਪਣੇ ਅਧੀਨ ਲੈ ਕੇ ਇਸ ‘ਚ ਵੱਡਾ ਫੇਰਬਦਲ ਕੀਤਾ ਹੈ। ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਦੀ ਥਾਂ ਹੁਣ ਪੰਜਾਬ ਦੇ ਇੱਕ ਹੋਰ ਸੀਨੀਅਰ ਆਈਪੀਐਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਜੇਲ੍ਹ ਦਾ ਨਵਾਂ ADGP ਬਣਾਇਆ ਗਿਆ ਹੈ। 

ਅਰੁਣਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ। ਮੁੱਖ ਮੰਤਰੀ ਜੇਲ੍ਹ ਵਿਭਾਗ ਦੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹਨ। ਅਗਲੇ ਕੁਝ ਦਿਨਾਂ ਵਿੱਚ ਹੋਰ ਵੱਡੇ ਬਦਲਾਅ ਹੋ ਸਕਦੇ ਹਨ। ਚੰਦਰਸ਼ੇਖਰ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਐਸਆਈਟੀ ਦੀ ਅਗਵਾਈ ਕਰ ਰਹੇ ਸਨ।