ਪਟਿਆਲਾ| ਸਨੌਰ ਦੇ ਮੁਹੱਲਾ ਖਾਲਸਾ ਕਾਲੋਨੀ ਦੇ ਰਹਿਣ ਵਾਲੇ 27 ਸਾਲਾ ਸੰਦੀਪ ਉਰਫ ਸੰਨੀ ਦੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰਾਂ ਹਥਿਆਰ ਨਾਲ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਸੰਦੀਪ ਨੂੰ ਲੜਾਈ ਝਗੜੇ ਵਿਚ ਸਮਝੌਤਾ ਕਰਾਉਣ ਲਈ ਬੁਲਾਇਆ ਗਿਆ ਸੀ।
ਮੁੰਡਿਆਂ ਦਾ ਆਪਸੀ ਕਿਸੇ ਗੱਲ ਨੂੰ ਲੈ ਕੇ ਘਰ ਤੋਂ ਥੋੜ੍ਹੀ ਦੂਰ ਝਗੜਾ ਹੋਇਆ ਸੀ, ਜਿਸ ਵਿਚ ਸਮਝੌਤਾ ਕਰਾਉਣ ਲਈ ਗਿਆ ਪਰ ਉੱਥੇ ਜਾਣ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ । ਸੰਦੀਪ ਕੁਮਾਰ ਦੇ ਦੋ ਬੱਚੇ ਹਨ ਅਤੇ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਸੀ।