ਮੋਗਾ, 22 ਦਸੰਬਰ | ਇਥੋਂ ਦੇ ਸਿੰਘਾਵਾਲਾ ਨੇੜੇ ਵਿਆਹ ਵਾਲੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ। ਕਾਰ ਚਾਲਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਡੀ.ਐਮ.ਸੀ. ਰੈਫਰ ਕਰ ਦਿੱਤਾ ਹੈ। ਹਮਲਾਵਰਾਂ ਨੇ 2 ਦਿਨ ਪਹਿਲਾਂ ਵਿਆਹ ਲਈ ਕਾਰ ਦੀ ਬੁਕਿੰਗ ਕੀਤੀ ਸੀ।
ਅੱਜ ਡਰਾਈਵਰ ਕਾਰ ਨੂੰ ਸਜਾ ਕੇ ਬੁੱਕ ਕਰਵਾਉਣ ਵਾਲੇ ਵਿਅਕਤੀਆਂ ਸਮੇਤ ਬਾਘਾਪੁਰਾਣਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਸਿੰਘਾਵਾਲਾ ਨੇੜੇ ਕਾਰ ਵਿਚ ਸਵਾਰ ਵਿਅਕਤੀਆਂ ਨੇ ਉਹ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਕਾਰ ਚਾਲਕ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੇਖੋ ਪੂਰੀ ਵੀਡੀਓ