ਤੜਕਸਾਰ ਚੰਡੀਗੜ੍ਹ ‘ਚ ਵੱਡੀ ਵਾਰਦਾਤ ! ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਘਰ ‘ਚੋਂ 40 ਲੱਖ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

0
306

ਚੰਡੀਗੜ੍ਹ, 26 ਨਵੰਬਰ | ਸੈਕਟਰ-27 ‘ਚ 82 ਸਾਲਾ ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ 40 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਚਾਰ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੌਕੇ ਤੋਂ ਕੁਝ ਹਥਿਆਰ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ੇ ਦਾ ਸੇਵਨ ਵੀ ਕੀਤਾ ਸੀ।

ਪੁਲਿਸ ਅਤੇ ਸੀਐਫਐਸਐਲ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਤੋਂ ਸੈਂਪਲ ਲਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਨੂੰ ਸੁਲਝਾਉਣ ਲਈ ਕਈ ਪਹਿਲੂਆਂ ‘ਤੇ ਕੰਮ ਕਰ ਰਹੀ ਹੈ। ਇਲਾਕੇ ‘ਚ ਲੱਗੇ ਕੈਮਰਿਆਂ ਤੋਂ ਲੈ ਕੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ ਮੰਗਲਵਾਰ ਸਵੇਰੇ ਸੈਕਟਰ 27 ਸਥਿਤ ਐਸਸੀਐਫ ਨੰਬਰ 1 ਵਿਚ ਵਾਪਰੀ। 82 ਸਾਲਾ ਰਕਸ਼ਾ ਸ਼ਰਮਾ ਘਰ ‘ਚ ਇਕੱਲੀ ਰਹਿੰਦੀ ਸੀ। ਔਰਤ ਦੇ ਘਰ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਅਜਿਹੇ ‘ਚ ਦੋਸ਼ੀ ਘਰ ਦੇ ਨੇੜੇ ਲੱਗੇ ਟਰਾਂਸਫਾਰਮਰ ਦੀ ਗਰਿੱਲ ‘ਤੇ ਚੜ੍ਹ ਕੇ ਘਰ ‘ਚ ਦਾਖਲ ਹੋ ਗਏ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਤੇਜ਼ਧਾਰ ਹਥਿਆਰ ਮੌਕੇ ‘ਤੇ ਹੀ ਛੱਡ ਗਏ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਘਰ ਦੇ ਅੰਦਰ ਚਰਸ ਵੀ ਪੀਤੀ ਸੀ। ਪੁਲਿਸ ਨੇ ਮੌਕੇ ਤੋਂ ਮੁਲਜ਼ਮਾਂ ਦੇ ਫਿੰਗਰ ਪ੍ਰਿੰਟ ਦੇ ਸੈਂਪਲ ਲਏ ਹਨ। ਦੋਸ਼ੀ ਦੋ ਵੱਖ-ਵੱਖ ਬਾਈਕ ‘ਤੇ ਆਏ ਸਨ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਔਰਤ ਦੀ ਦੇਖਭਾਲ ਕਰਨ ਵਾਲੇ ਦੀਪਕ ਨੇ ਦੱਸਿਆ ਕਿ ਉਸ ਨੂੰ ਸਵੇਰੇ 5 ਵਜੇ ਮਾਸੀ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਸ ਨੇ ਆ ਕੇ ਬਾਹਰੋਂ ਗੇਟ ਖੋਲ੍ਹਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਕਈ ਪਹਿਲੂਆਂ ‘ਤੇ ਕੰਮ ਕਰ ਰਹੀ ਹੈ। ਪੁਲਿਸ ਔਰਤ ਦੇ ਬਿਆਨ ਦਰਜ ਕਰ ਰਹੀ ਹੈ। ਹਾਲਾਂਕਿ ਪੁਲਿਸ ਦੇ ਸਾਹਮਣੇ ਇਹ ਵੀ ਸਵਾਲ ਹੈ ਕਿ ਘਰ ਵਿਚ ਇੰਨੇ ਪੈਸੇ ਅਤੇ ਗਹਿਣੇ ਕਿਉਂ ਰੱਖੇ ਗਏ ਸਨ। ਦੂਜਾ, ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ। ਇਸ ਤੋਂ ਸਾਫ਼ ਹੈ ਕਿ ਇਹ ਘਟਨਾ ਕਿਸੇ ਭੇਦੀ ਦਾ ਕੰਮ ਸੀ, ਜਿਸ ਨੂੰ ਔਰਤ ਬਾਰੇ ਸਾਰੀ ਜਾਣਕਾਰੀ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)