ਭਾਰਤੀ ਰੇਲਵੇ ਦਾ ਵੱਡਾ ਫੈਸਲਾ, 30 ਜੂਨ ਤਕ ਨਹੀਂ ਚੱਲੇਗੀ ਰੇਲ, ਟਿਕਟਾਂ ਕੀਤੀਆਂ ਰੱਦ

0
2486

ਨਵੀਂ ਦਿੱਲੀ . ਦੇਸ਼ ਵਿਚ ਲੌਕਡਾਊਨ ਹੋਣ ਕਰਕੇ ਸਾਰੇ ਕੰਮ-ਕਾਜ ਠੱਪ ਹਨ, ਹੁਣ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। 30 ਜੂਨ, 2020 ਤੱਕ ਬੁੱਕ ਹੋਈਆਂ ਸਾਰੀਆਂ ਟਿਕਟਾਂ ਰਿਫੰਡ ਕਰ ਦਿੱਤੀਆਂ ਗਈਆਂ ਹਨ। ਰੇਲ ਗੱਡੀਆਂ ਤੇ ਲੇਬਰ ਵਿਸ਼ੇਸ਼ ਰੇਲ ਗੱਡੀਆਂ ਆਪਣੇ ਸਮੇਂ ਅਨੁਸਾਰ ਚੱਲਣਗੀਆਂ। ਰੇਲਵੇ ਨੇ ਪਹਿਲਾਂ 17 ਮਈ ਤੱਕ ਟਰੇਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸੀ।

ਹੁਣ ਰੇਲਵੇ ਨੇ ਸਾਰੀਆਂ ਟਿਕਟਾਂ 30 ਜੂਨ ਤੱਕ ਰੱਦ ਕਰਨ ਦਾ ਐਲਾਨ ਕੀਤਾ ਹੈ। ਦਰਅਸਲ, ਦੇਸ਼ ਵਿੱਚ ਲਾਗੂ ਲਾਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਦੇਸ਼ ਦੇ ਨਾਮ ‘ਤੇ ਸੰਬੋਧਨ ਕਰਦਿਆਂ ਲਾਕਡਾਊਨ ਦੇ ਚੌਥੇ ਪੜਾਅ ਦਾ ਸੰਕੇਤ ਵੀ ਦਿੱਤਾ ਹੈ । ਜਿਸ ਤੋਂ ਬਾਅਦ ਲਾਕਡਾਊਨ-4 18 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।