ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ : 6 ਤਸਕਰਾਂ ਦੀ ਡੇਢ ਕਰੋੜ ਦੀ ਜਾਇਦਾਦ ਤੇ 13 ਲੱਖ ਦੀ ਡਰੱਗ ਮਨੀ ਕੀਤੀ ਜ਼ਬਤ

0
1381

ਤਰਨਤਾਰਨ, 16 ਨਵੰਬਰ । ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਨਸ਼ਾ ਮਾਫੀਆ ਵਿਰੁੱਧ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਨੇ 6 ਤਸਕਰਾਂ ਦੀ ਡੇਢ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਪੁਲਿਸ ਦੀ ਟੀਮ ਨੇ ਤਸਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਨੌਸ਼ਹਿਰਾ ਢਾਲਾ ਦੇ ਘਰ (30 ਲੱਖ 60 ਹਜ਼ਾਰ ਰੁਪਏ), ਗੁਰਬੀਰ ਸਿੰਘ ਉਰਫ਼ ਗੋਪੀ ਵਾਸੀ ਫਰੰਦੀਪੁਰ ਦੇ ਘਰ (ਕੀਮਤ 7 ਲੱਖ 70 ਹਜ਼ਾਰ ਰੁਪਏ), ਗੁਰਮੰਗਤ ਸਿੰਘ ਉਰਫ਼ ਕਾਲਾ ਸੰਘਾ ਵਾਸੀ ਗੰੜੀਵਿੰਡ ਦੇ ਘਰ (13 ਲੱਖ 50 ਹਜ਼ਾਰ ਰੁਪਏ), ਡਰੱਗ ਮਨੀ 13 ਲੱਖ 49 ਹਜ਼ਾਰ ਰੁਪਏ, ਵਿਨੇ ਕੁਮਾਰ ਵਾਸੀ ਖਾਲੜਾ ਰੋਡ ਭਿੱਖੀਵਿੰਡ ਦੇ ਘਰ (25 ਲੱਖ ਰੁਪਏ ਦੀ ਕੀਮਤ), ਪ੍ਰੇਮ ਸਿੰਘ ਉਰਫ਼ ਕਾਲਾ ਪਹਿਲਵਾਨ ਦੇ ਘਰ (29 ਲੱਖ 10 ਹਜ਼ਾਰ ਰੁਪਏ) ਜਤਿੰਦਰ ਸਿੰਘ ਵਾਸੀ ਪਿੰਡ ਸੋਹਲ ਦੇ ਘਰ (31 ਲੱਖ 40 ਹਜ਼ਾਰ ਰੁਪਏ ਦੀ ਕੀਮਤ) ਨੂੰ ਫਰੀਜ਼ ਕਰ ਦਿੱਤਾ ਹੈ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਤੇ ਅੱਗੇ ਵੀ ਇੰਝ ਦੀ ਕਾਰਵਾਈ ਜਾਰੀ ਰਹੇਗੀ।