ਦੇਵਘਰ 29 ਜੁਲਾਈ । – ਝਾਰਖੰਡ ਦੇ ਦੇਵੱਘਰ ‘ਚ ਵੱਡਾ ਹਾਦਸਾ ਵਾਪਰਿਆ ਹੈ। ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬਸ ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ 5 ਕਾਂਵੜੀਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋਏ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ।
ਹਾਦਸਾ ਮੰਗਲਵਾਰ ਸਵੇਰੇ 5 ਵਜੇ ਦੇਵਘਰ ਦੇ ਮੋਹਨਪੁਰ ਪ੍ਰਖੰਡ ਦੇ ਜਮੁਨੀਆ ਚੌਕ ਦੇ ਨੇੜੇ ਨਾਵਾਪੁਰਾ ਪਿੰਡ ਵਿਖੇ ਹੋਇਆ। ਕਈ ਲਾਸ਼ਾਂ ਮਲਬੇ ਹੇਠਾਂ ਫਸ ਗਈਆਂ, ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਪ੍ਰਸ਼ਾਸਨ ਵਲੋਂ ਕੀਤੀ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਸ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਾਂਵੜੀਆਂ ਦੇ ਥੈਲੇ ਤੇ ਸਾਮਾਨ ਬਸ ‘ਚ ਲਟਕੇ ਹੋਏ ਦਿਖ ਰਹੇ ਸਨ।
ਹਾਦਸੇ ‘ਚ ਬਸ ਡਰਾਈਵਰ ਸੀਟ ਸਮੇਤ ਸੜਕ ‘ਤੇ ਡਿੱਗ ਗਿਆ। ਬਸ ਲਗਭਗ 100 ਮੀਟਰ ਤੱਕ ਬਿਨਾਂ ਡਰਾਈਵਰ ਦੇ ਚੱਲਦੀ ਰਹੀ। ਮ੍ਰਿਤਕਾਂ ‘ਚੋਂ ਚਾਰ ਬਿਹਾਰ ਦੇ ਰਹਿਣ ਵਾਲੇ ਸਨ । ਕਰੀਬ 40 ਕਾਂਵੜੀਆਂ ਨੂੰ ਲੈ ਕੇ ਜਾ ਰਹੀ ਬਸ ਦੇਵਘਰ ਤੋਂ ਬਾਸੁਕੀਨਾਥ ਜਾ ਰਹੀ ਸੀ । ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਬਸ ਇੱਕ ਗੈਸ ਸਿਲਿੰਡਰ ਲੋਡ ਟਰੱਕ ਨਾਲ ਟਕਰਾ ਗਈ।
ਪੁਲਿਸ ਦੇ ਅਨੁਸਾਰ, ਬਸ ਡਰਾਈਵਰ ਨੂੰ ਝਪਕੀ ਆਉਣ ਕਾਰਨ ਹਾਦਸਾ ਹੋਇਆ। ਟੱਕਰ ਤੋਂ ਬਾਅਦ ਡਰਾਈਵਰ ਸੀਟ ਸਮੇਤ ਸੜਕ ’ਤੇ ਡਿੱਗ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਨਾਲ ਹੀ 3 ਮਹਿਲਾ ਕਾਂਵੜੀਆਂ ਦੀ ਵੀ ਮੌਕੇ ’ਤੇ ਮੌਤ ਹੋ ਗਈ। 5 ਮ੍ਰਿਤਕਾਂ ’ਚੋਂ 4 ਬਿਹਾਰ ਦੇ ਸਨ ।