ਬਠਿੰਡਾ ‘ਚ ਵੱਡਾ ਹਾਦਸਾ : ਸਵਾਰੀਆਂ ਨਾਲ ਭਰੀ ਬੱਸ ਸਰਹੰਦ ਨਹਿਰ ‘ਚ ਡਿੱਗੀ, ਸਟੇਅਰਿੰਗ ਹੋਇਆ ਫੇਲ

0
1882

ਬਠਿੰਡਾ | ਇਥੇ ਵੱਡਾ ਹਾਦਸਾ ਵਾਪਰ ਗਿਆ। ਅੱਜ ਸਰਹੰਦ ਨਹਿਰ ਦੀ ਬਠਿੰਡਾ ਬਰਾਂਚ ਵਿਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਪਈ। ਇਸ ਘਟਨਾ ਵਿੱਚ ਅੱਧੀ ਦਰਜਨ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਅਤੇ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਖੁਦ ਵੀ ਮਿੰਨੀ ਬੱਸ ਬਠਿੰਡਾ ਤੋਂ ਵਾਇਆ ਗੋਬਿੰਦਪੁਰਾ ਨਥਾਣਾ ਨੂੰ ਚਲਦੀ ਹੈ। ਅੱਜ ਉਕਤ ਬਠਿੰਡਾ ਤੋਂ ਨਥਾਣਾ ਲਈ ਰਵਾਨਾ ਹੋਈ ਸੀ।

बचाव अभियान चलाते ग्रामीण और सोसाइटी वर्कर।

ਜਦੋਂ ਉਕਤ ਬੱਸ ਬੀਬੀ ਵਾਲਾ ਪਿੰਡ ਦਾ ਸਰਹੰਦ ਨਹਿਰ ਦਾ ਪੁਲ ਪਾਰ ਕਰ ਰਹੀ ਸੀ ਤਾਂ ਅਚਾਨਕ ਬੱਸ ਸਰਹਿੰਦ ਨਹਿਰ ਵਿਚ ਡਿੱਗ ਪਈ। ਉਥੋਂ ਗੁਜ਼ਰ ਰਹੇ ਲੋਕਾਂ ਨੇ ਇਸ ਦੀ ਸੂਚਨਾ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਦਿੱਤੀ। ਪਿੰਡ ਬੀਬੀ ਵਾਲਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਸਵਾਰੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਦੱਸ ਦਈਏ ਕਿ ਅਚਾਨਕ ਸਟੇਅਰਿੰਗ ਫੇਲ ਹੋ ਗਿਆ, ਜਿਸ ਕਾਰਨ ਹਾਦਸਾ ਵਾਪਰਿਆ।

ਹਾਦਸੇ ਵਿਚ ਇਕ ਔਰਤ ਦੀ ਬਾਂਹ ਟੁੱਟ ਗਈ ਤੇ ਬਾਕੀ ਸਵਾਰੀਆਂ ਮਾਮੂਲੀ ਰੂਪ ਵਿਚ ਜ਼ਖਮੀ ਹੋਈਆਂ। ਨਹਿਰ ‘ਚ ਡਿੱਗੀ ਬੱਸ ਨੂੰ ਕਰੇਨ ਦੀ ਮਦਦ ਨਾਲ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਉਕਤ ਮਿੰਨੀ ਬੱਸ ਬਠਿੰਡਾ ਤੋਂ ਵਾਇਆ ਗੋਬਿੰਦਪੁਰਾ ਹੋ ਕੇ ਨਥਾਣਾ ਚੱਲਦੀ ਹੈ। ਜ਼ਿਕਰਯੋਗ ਹੈ ਕਿ ਹਾਦਸੇ ਸਮੇਂ ਬੱਸ ਵਿਚ ਡਰਾਈਵਰ, ਕੰਡਕਟਰ ਸਮੇਤ 8 ਵਿਅਕਤੀ ਸਨ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਮੌਕੇ ਬੱਸ ਡਰਾਈਵਰ ਬਲਵੀਰ ਸਿੰਘ ਵਾਸੀ ਪਿੰਡ ਬੀਬੀ ਵਾਲਾ ਨੇ ਦੱਸਿਆ ਕਿ ਬੱਸ ਦਾ ਸਟੇਰਿੰਗ ਫੇਲ੍ਹ ਹੋਣ ਕਾਰਨ ਉਹ ਬੱਸ ਤੋਂ ਸੰਤੁਲਨ ਗੁਆ ਬੈਠਾ ਤੇ ਬੱਸ ਨਹਿਰ ਵਿਚ ਡਿੱਗ ਪਈ।

ਜਾਣਕਾਰੀ ਅਨੁਸਾਰ ਸਰਕਾਰੀ ਮਿੰਨੀ ਬੱਸ ਬਠਿੰਡਾ ਤੋਂ ਨਥਾਣਾ ਜਾ ਰਹੀ ਸੀ। ਬੱਸ ਨੂੰ ਡਰਾਈਵਰ ਬਲਬੀਰ ਸਿੰਘ ਚਲਾ ਰਿਹਾ ਸੀ। ਜਦੋਂ ਬੱਸ ਪਿੰਡ ਗੋਬਿੰਦਪੁਰਾ ਕੋਲ ਪਹੁੰਚੀ ਤਾਂ ਉਹ ਬੇਕਾਬੂ ਹੋ ਕੇ ਸਰਹਿੰਦ ਨਹਿਰ ਵਿਚ ਡਿੱਗ ਪਈ। ਹਾਦਸੇ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਰਾਹਗੀਰ ਮੌਕੇ ‘ਤੇ ਇਕੱਠੇ ਹੋ ਗਏ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਹਾਦਸੇ ਵਿਚ ਜ਼ਖ਼ਮੀ ਹੋਣ ਵਾਲਿਆਂ ਦੀ ਪਛਾਣ ਡਰਾਈਵਰ ਬਲਵੀਰ ਸਿੰਘ ਵਾਸੀ ਪਿੰਡ ਬੀਬੀ ਵਾਲਾ, ਕੰਡਕਟਰ ਅਮਨਦੀਪ ਸਿੰਘ ਵਾਸੀ ਭੁੱਚੋ ਮੰਡੀ, ਕੁਲਵੀਰ ਕੌਰ ਵਾਸੀ ਭਾਗੂ ਰੋਡ, ਮੇਲੋ ਰਾਣੀ ਵਾਸੀ ਪਿੰਡ ਗੋਬਿੰਦਪੁਰਾ ਅਤੇ ਤਿੰਨ ਸਾਲ ਦੇ ਬੱਚੇ ਅਸ਼ੀਸ਼ ਕੁਮਾਰ ਵਜੋਂ ਹੋਈ ਹੈ।