ਮਜੀਠੀਆ ਦਾ ਤੰਜ : ਮਾਨ ਸਾਬ੍ਹ ਡਿਬੇਟ ਵਾਲੇ ਦਿਨ ਪੈੱਗ ਲਾ ਕੇ ਆਓਗੇ ਜਾਂ ਫਿਰ ਬੋਤਲ ਨਾਲ ਲੈ ਕੇ ਆਓਗੇ

0
787

ਚੰਡੀਗੜ੍ਹ, 16 ਅਕਤੂਬਰ| ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਨਵੰਬਰ ਨੂੰ ਕਰਵਾਈ ਜਾ ਰਹੀ ਓਪਨ ਡਿਬੇਟ ਨੂੰ ਲੈ ਕਿ ਇਕ ਵਾਰ ਫਿਰ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਉਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਆਪੇ ਮੀਆਂ ਮਿੱਠੂ ਨਾਲ ਡਿਬੇਟ ਨਹੀਂ ਕਰ ਸਕਦੇ।

ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮਾਨ ਸਾਬ੍ਹ ਖਾ ਪੀ ਕੇ ਆਏਂਗਾ, ਪਟਿਆਲਾ ਪੈੱਗ ਲਾ ਕੇ ਆਏਂਗਾ ਜਾਂ ਉੱਥੇ ਆਪਦੀ ਬੋਤਲ ਆਪ ਲੈ ਕੇ ਅਵੇਂਗਾ।

ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਸੁਪਰੀਮ ਕੋਰਟ ‘ਚ ਜਾ ਕੇ ਤੁਸੀਂ ਪੰਜਾਬ ਦਾ ਪੱਖ ਸਰੈਂਡਰ ਕਰ ਆਏ। ਮਜੀਠੀਆ ਐਨਡੀਪੀਐਸ ਮਾਮਲੇ ‘ਚ ਰੈਗੂਲਰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਫਿਰ ਮੋਹਾਲੀ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਅਦਾਲਤ ਵੱਲੋਂ ਕੇਸ ਦੀ ਸੁਣਵਾਈ ਕਰਦੇ ਹੋਏ ਮਾਮਲੇ ਦੀ ਅਗਲੀ ਤਰੀਕ 29 ਜਨਵਰੀ 2024 ਤੱਕ ਤੈਅ ਕੀਤੀ ਗਈ ਹੈ।

ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਭਾਜਪਾ ਤੋਂ ਕਾਂਗਰਸ ਵਿਚ ਸ਼ਾਮਿਲ ਹੋਏ ਲੀਡਰਾਂ ਨੂੰ ਲੈ ਕੇ ਵੀ ਤੰਜ ਕੱਸੇ। ਹੁਣ ਤਾਂ ਸੁਨੀਲ ਜਾਖੜ ਇਕੱਲਾ ਰਹਿ ਗਿਆ,ਉਸਦਾ ਦਿਲ ਵੀ ਕਾਂਗਰਸ ਜਾਣ ਨੂੰ ਘਾਉਂ ਮਾਉਂ ਕਰਦਾ ਹੋਣਾ।