ਨਾਗਪੁਰ| ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਝੀਲ ਦੇ ਕਿਨਾਰੇ ਪਿਕਨਿਕ ਮਨਾਉਣ ਗਏ ਅੱਠ ਨੌਜਵਾਨਾਂ ਵਿੱਚੋਂ ਪੰਜ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਝੀਲ ਵਿੱਚ ਡੁੱਬ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਅੱਠ ਨੌਜਵਾਨਾਂ ਦਾ ਇੱਕ ਸਮੂਹ ਐਤਵਾਰ ਸ਼ਾਮ ਕਰੀਬ 5 ਵਜੇ ਪਿਕਨਿਕ ਲਈ ਜਿਲਪੀ ਝੀਲ ਦੇ ਕੰਢੇ ਸਥਿਤ ਹਿੰਗਨਾ ਇਲਾਕੇ ਵਿੱਚ ਗਿਆ ਸੀ। ਉੱਥੇ ਚਾਰ ਨੌਜਵਾਨ ਪਾਣੀ ਵਿੱਚ ਵੜ ਗਏ, ਹਾਲਾਂਕਿ ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਝੀਲ ਦੇ ਕੰਢੇ ਇਸ਼ਨਾਨ ਕੀਤਾ। ਬਾਅਦ ਵਿੱਚ ਰਿਸ਼ੀਕੇਸ਼ ਡੂੰਘੇ ਪਾਣੀ ਵਿੱਚ ਚਲਾ ਗਿਆ। ਤਿੰਨ ਹੋਰ ਨੌਜਵਾਨ ਵੀ ਉਸ ਦੇ ਪਿੱਛੇ ਚਲੇ ਗਏ ਤੇ ਪਾਣੀ ਵਿੱਚ ਡੁੱਬਣ ਲੱਗੇ। ਇਨ੍ਹਾਂ ਲੋਕਾਂ ਨੂੰ ਡੁੱਬਦਾ ਦੇਖ ਵੈਭਵ ਵੈਦਿਆ ਨੇ ਉਨ੍ਹਾਂ ਨੂੰ ਬਚਾਉਣ ਲਈ ਪਾਣੀ ‘ਚ ਛਾਲ ਮਾਰ ਦਿੱਤੀ, ਪਰ ਉਹ ਵੀ ਡੁੱਬ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਰਾਤ 10 ਵਜੇ ਦੇ ਕਰੀਬ ਪੰਜਾਂ ਲਾਸ਼ਾਂ ਨੂੰ ਝੀਲ ‘ਚੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਰਿਸ਼ੀਕੇਸ਼ ਪਰੇਡ (21), ਨਿਤਿਨ ਕੁੰਬਰੇ (21), ਵੈਭਵ ਵੈਦਿਆ (20), ਰਾਹੁਲ ਮੇਸ਼ਰਾਮ (21) ਅਤੇ ਸ਼ਾਂਤਨੂ ਅਰਮਾਕਰ (22) ਵਾਸੀ ਨਾਗਪੁਰ ਦੇ ਵਥੋਡਾ (ਪਾਰਡੀ ਖੇਤਰ) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ) ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ