ਮਹਾਡਿਬੇਟ : ਸਖਤ ਸੁਰੱਖਿਆ ਪ੍ਰਬੰਧਾਂ ‘ਤੇ ਜਾਖੜ ਨੂੰ ਇਤਰਾਜ਼, ਕਿਹਾ- ਆਖਿਰ ਕਿਸਨੂੰ ਰੋਕਣਾ ਚਾਹੁੰਦੀ ਹੈ ਸਰਕਾਰ

0
662

ਲੁਧਿਆਣਾ, 31 ਅਕਤੂਬਰ| ਭਲਕੇ ਯਾਨੀ ਪਹਿਲੀ ਨਵੰਬਰ ਨੂੰ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਰਵਾਈ ਜਾ ਰਹੀ ਡਿਬੇਟ ਦੌਰਾਨ ਸਖਤ ਸੁਰੱਖਿਆ ਪ੍ਰਬੰਧਾਂ ਉਤੇ ਸੁਨੀਲ ਜਾਖੜ ਨੇ ਇਤਰਾਜ਼ ਪ੍ਰਗਟਾਇਆ ਹੈ।

ਪੰਜਾਬ ਭਾਜਪਾ ਪ੍ਰਧਾਨ ਨੇ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਉਤੇ ਨਿਸ਼ਾਨਾ ਵਿੰਨ੍ਹਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇੰਨੇ ਸਖਤ ਸੁਰੱਖਿਆ ਪ੍ਰਬੰਧਾਂ ਦੀ ਲੋੜ ਕੀ ਹੈ। ਆਖਿਰ ਸਰਕਾਰ ਕਿਸਨੂੰ ਰੋਕਣਾ ਚਾਹੁੰਦੀ ਹੈ। ਜਾਖੜ ਨੇ ਮਾਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮਾਨ ਸਾਬ੍ਹ ਤੁਹਾਡੀ ਸਰਕਾਰ ਨੇ ਲੁਧਿਆਣਾ ਨੂੰ ਇਕ ਕਿਲੇ ਵਿਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਜਨਤਕ ਬਹਿਸ ਹੈ, ਕੋਈ ਖੂਨੀ ਖੇਡ ਥੋੜ੍ਹੀ ਹੈ ਕਿ ਇੰਨੀ ਸੁਰੱਖਿਆ ਦੀ ਲੋੜ ਹੈ।