‘ਮੈਮ, ਮੈਂ ਜੋ ਕੀਤਾ, ਬਹੁਤ ਗਲਤ ਸੀ…’ ਨੌਵੀਂ ਦੇ ਵਿਦਿਆਰਥੀ ਨੇ PTM ਤੋਂ ਬਚਣ ਲਈ ਚੁੱਕਿਆ ਇਹ ਕਦਮ

0
191

ਯੂਪੀ। ਯੂਪੀ ਦੀ ਰਾਜਧਾਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨੌਵੀਂ ਦੇ ਵਿਦਿਆਰਥੀ ਨੇ ਪੇਰੈਂਟਸ ਟੀਚਰ ਮੀਟਿੰਗ (PTM) ਤੋਂ ਬਚਣ ਲਈ ਇਕ ਖੌਫਨਾਕ ਕਦਮ ਚੁੱਕਿਆ ਹੈ। ਸੌਰੀ ਨੋਟ ਲਿਖ ਕੇ ਉਸਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ ਨਾਲ ਸ਼ਹਿਰ ਦੇ ਲੋਕ ਹੈਰਾਨ ਹਨ

ਟ੍ਰੈਕ ਦੇ ਕਿਨਾਰੇ ਜ਼ਖਮੀ ਹਾਲਤ ਵਿਚ ਮਿਲਿਆ
ਜ਼ਿਕਰਯੋਗ ਹੈ ਕਿ ਵਿਦਿਆਰਥੀ ਸ਼ਹਿਰ ਦੇ ਗੋਮਤੀਨਗਰ ਵਿਸਤਾਰ ਵਿਚ ਰਹਿੰਦਾ ਹੈ। ਉਹ ਇਕ ਵੱਡੇ ਨਿੱਜੀ ਸਕੂਲ ਵਿਚ ਨੌਵੀਂ ਕਲਾਸ ਦਾ ਵਿਦਿਆਰਥੀ ਹੈ। ਉਹ ਜ਼ਖਮੀ ਹਾਲਤ ਵਿਚ ਰੇਲਵੇ ਟ੍ਰੈਕ ਦੇ ਕਿਨਾਰੇ ਮਿਲਿਆ। ਸੂਚਨਾ ਮਿਲਦੇ ਹੀ ਦਹਿਸ਼ਤ ਫੈਲ ਗਈ। ਕਾਹਲੀ ਵਿਚ ਪੁਲਿਸ ਮੌਕੇ ਉਤੇ ਪੁੱਜੀ ਤੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਉਸ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ।
ਸੁਸਾਈਡ ਨੋਟ ਵਿਚ ਉਸਨੇ ਲਿਖਿਆ, ” ਮੈਮ ਮੈਂ ਨੌਵੀਂ ਕਲਾਸ ਦਾ ਵਿਦਿਆਰਥੀ ਹਾਂ, ਮੈਂ ਜੋ ਵੀ ਕੀਤਾ, ਬਹੁਤ ਗਲਤ ਸੀ। ਮੈਂ ਵਾਅਦ ਕਰਦਾ ਹਾਂ ਕਿ ਦੁਬਾਰਾ ਇੰਝ ਨਹੀਂ ਹੋਵੇਗਾ।

ਪੇਰੈਂਟਸ ਨੂੰ ਮਿਲਣ ਜਾ ਰਹੀ ਸੀ ਟੀਚਰ
ਇਸ ਘਟਨਾ ਨੂੰ ਲੈ ਕੇ ਕਾਲਜ ਦੇ ਪੀਆਰਓ ਨੇ ਦੱਸਿਆ ਕਿ ਵਿਦਿਆਰਥੀ ਪੜ੍ਹਨ ਵਿਚ ਕਾਫੀ ਵਧੀਆ ਹੈ। ਹਾਲਾਂਕਿ ਉਸਦੇ ਨੰਬਰ ਕਾਫੀ ਘੱਟ ਆਏ ਹਨ। ਇਸੇ ਕਾਰਨ ਪੇਰੈਂਟਸ-ਟੀਚਰ ਮੀਟਿੰਗ ਬੁਲਾਈ ਗਈ ਸੀ। ਕਈ ਵਾਰ ਟੀਚਰ ਨੇ ਉਸਦੇ ਮਾਤਾ-ਪਿਤਾ ਨੂੰ ਮਿਲਣ ਲਈ ਕਿਹਾ ਸੀ। ਇਸ ਉਤੇ ਵਿਦਿਆਰਥੀ ਨੇ ਕੁਝ ਨਾ ਕੁਝ ਬਹਾਨਾ ਬਣਾ ਦਿੱਤਾ। ਇਸਦੇ ਬਾਅਦ ਟੀਚਰ ਵਿਦਿਆਰਥੀ ਦੇ ਘਰ ਉਸਦੇ ਪੇਰੈਂਟਸ ਨੂੰ ਮਿਲਣ ਜਾਣ ਵਾਲੀ ਸੀ। ਪਰ ਉਸਤੋਂ ਪਹਿਲਾਂ ਹੀ ਵਿਦਿਆਰਥੀ ਨੇ ਇਹ ਕਦਮ ਚੁੱਕ ਲਿਆ।