ਲੁਧਿਆਣਾ ਦੇ ਕਿਸ਼ੋਰੀ ਲਾਲ ਕਾਂਗਰਸ ਦੀ ਰਵਾਇਤੀ ਸੀਟ ਅਮੇਠੀ ਤੋਂ ਲੜ ਰਹੇ ਚੋਣ, ਵਫ਼ਾਦਾਰੀ ਨਾਲ ਗਾਂਧੀ ਪਰਿਵਾਰ ਦੇ ਬਣੇ ਵਿਸ਼ਵਾਸ ਪਾਤਰ

0
2235

ਲੁਧਿਆਣਾ | ਕਰੀਬ ਚਾਲੀ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਲੁਧਿਆਣਾ ਵਾਸੀ ਕਿਸ਼ੋਰੀ ਲਾਲ ਸ਼ਰਮਾ ਨੂੰ ਯੂਥ ਕਾਂਗਰਸ ਦਾ ਕੋਆਰਡੀਨੇਟਰ ਬਣਾਇਆ ਸੀ ਅਤੇ ਇਸ ਤੋਂ ਬਾਅਦ ਸ਼ਰਮਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਹ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਅਮੇਠੀ ਤੋਂ ਕਾਂਗਰਸ ਦੇ ਉਮੀਦਵਾਰ ਬਣ ਗਏ ਹਨ। ਬੇਟੇ ਦੇ ਕਾਂਗਰਸ ਉਮੀਦਵਾਰ ਬਣਦੇ ਹੀ ਸ਼ਰਮਾ ਦਾ ਪੂਰਾ ਪਰਿਵਾਰ ਅਮੇਠੀ ਲਈ ਰਵਾਨਾ ਹੋ ਗਿਆ ਹੈ ਅਤੇ ਉੱਥੇ ਕਿਸ਼ੋਰੀ ਲਾਲ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੇਗਾ। ਕਿਸ਼ੋਰੀ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਉਹ ਵੀ ਦੇਸ਼ ਦੀ ਵੱਕਾਰੀ ਸੀਟ ਅਮੇਠੀ ਤੋਂ।

ਲੁਧਿਆਣਾ ਦੇ ਸ਼ਿਵਾਜੀ ਨਗਰ ਦਾ ਰਹਿਣ ਵਾਲਾ ਕਿਸ਼ੋਰੀ ਲਾਲ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰ ਕੇ ਦਿੱਲੀ ਚਲਾ ਗਿਆ ਸੀ। ਇਸ ਤੋਂ ਬਾਅਦ ਉਹ ਗਾਂਧੀ ਪਰਿਵਾਰ ਨਾਲ ਵੱਧਦੀ ਗਈ। ਕਿਹਾ ਜਾਂਦਾ ਹੈ ਕਿ ਰਾਜੀਵ ਗਾਂਧੀ ਨੇ ਕਿਸ਼ੋਰੀ ਲਾਲ ਨੂੰ ਕਈ ਜ਼ਿੰਮੇਵਾਰੀਆਂ ਦਿੱਤੀਆਂ ਸਨ, ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ। ਇਸੇ ਕਰ ਕੇ ਉਹ ਉਸ ਦਾ ਚਹੇਤਾ ਬਣ ਗਿਆ। ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਰਾਏਬਰੇਲੀ ਤੋਂ ਸੰਸਦ ਮੈਂਬਰ ਵੀ ਬਣਾਇਆ ਸੀ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਹੀ ਉਹ ਗਾਂਧੀ ਪਰਿਵਾਰ ਦੇ ਨੇੜੇ ਆਏ। ਉਸ ਨੇ ਰਾਏਬਰੇਲੀ ਅਤੇ ਅਮੇਠੀ ਵਿਚ ਪੂਰੀ ਜ਼ਿੰਮੇਵਾਰੀ ਨਾਲ ਗਾਂਧੀ ਪਰਿਵਾਰ ਲਈ ਕੰਮ ਕੀਤਾ।

ਸ਼ਰਮਾ ਦਾ ਪਰਿਵਾਰ ਮੂਲ ਰੂਪ ਤੋਂ ਹੁਸ਼ਿਆਰਪੁਰ ਦੇ ਪਿੰਡ ਭਵਾਨੀਪੁਰ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਅਮਰਨਾਥ ਸ਼ਰਮਾ ਦਾ ਮਲੇਰਕੋਟਲਾ ਵਿਚ ਬੇਕਰੀ ਦਾ ਕਾਰੋਬਾਰ ਸੀ। ਉਸ ਤੋਂ ਬਾਅਦ ਉਸ ਦੇ ਪਿਤਾ ਪਰਿਵਾਰ ਸਮੇਤ ਲੁਧਿਆਣਾ ਆ ਕੇ ਰਹਿਣ ਲੱਗ ਪਏ। ਉਹ ਆਪਣੇ ਪਰਿਵਾਰ ਦੇ ਨਾਲ ਕਾਰੋਬਾਰ ਵਿਚ ਵੀ ਸਰਗਰਮ ਸੀ। ਕਿਸ਼ੋਰੀ ਲਾਲ ਸ਼ਰਮਾ ਦਾ ਜਨਮ ਅਕਤੂਬਰ 1950 ਵਿਚ ਮਲੇਰਕੋਟਲਾ ਵਿਚ ਹੋਇਆ ਸੀ। ਉਨ੍ਹਾਂ ਦਾ ਵਿਆਹ ਸਾਲ 1992 ‘ਚ ਕਿਰਨ ਬਾਲਾ ਨਾਲ ਹੋਇਆ ਸੀ।