ਲੁਧਿਆਣਾ : ਕਿਰਪਾਨਾਂ ਮਾਰ ਕੇ ਮੋਟਰਸਾਈਕਲ ਸਵਾਰ ਤੋਂ ਮੁੰਦਰੀ ਤੇ ਫੋਨ ਖੋਹ ਕੇ ਅਣਪਛਾਤੇ ਫਰਾਰ

0
510


ਲੁਧਿਆਣਾ | ਢਾਬੇ ਤੋਂ ਰੋਟੀ ਖਾ ਕੇ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਇਕ ਦੇ ਸਿਰ ‘ਤੇ ਕਿਰਪਾਨ ਮਾਰ ਕੇ ਮੋਟਰਸਾਈਕਲ, ਚਾਂਦੀ ਦਾ ਕੜਾ, ਮੋਬਾਇਲ ਅਤੇ ਸੋਨੇ ਦੀ ਮੁੰਦਰੀ ਲੁੱਟ ਲਈ । ਪੁਲਿਸ ਨੇ ਕ੍ਰਿਸ਼ਨਾ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਕ੍ਰਿਸ਼ਨਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਲਕਸ਼ਮਣ ਨਾਲ ਟਰਾਂਸਪੋਰਟ ਨਗਰ ਤੋਂ ਖਾਣਾ ਖਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਬਿਨਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਆਏ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਕ ਬਦਮਾਸ਼ ਨੇ ਕ੍ਰਿਸ਼ਨਾ ਦੇ ਸਿਰ ਵਿਚ ਪੁੱਠੀ ਕਿਰਪਾਨ ਮਾਰੀ ਅਤੇ ਉਸਨੂੰ ਹੇਠਾਂ ਸੁੱਟ ਦਿੱਤਾ।

ਇਕ ਮੁਲਜ਼ਮ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ, ਸੋਨੇ ਦੀ ਮੁੰਦਰੀ, ਫੋਨ ਤੇ ਚਾਂਦੀ ਦਾ ਕੜਾ ਲੁੱਟ ਲਿਆ। ਮੌਕੇ ‘ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।