ਲੁਧਿਆਣਾ : ਟ੍ਰਾਈਡੈਂਟ ਤੇ ਕ੍ਰਿਮਿਕਾ ਗਰੁੱਪ ਦੀਆਂ ਬ੍ਰਾਂਚਾਂ ‘ਤੇ ਇਨਕਮ ਟੈਕਸ ਨੇ ਮਾਰੀ ਰੇਡ

0
323

ਲੁਧਿਆਣਾ, 17 ਅਕਤੂਬਰ | ਇਨਕਮ ਟੈਕਸ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਟ੍ਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਦੇਸ਼ ਭਰ ਦੀਆਂ ਬ੍ਰਾਂਚਾਂ ਵਿਚ ਕੀਤੀ ਗਈ। IT ਵਿਭਾਗ ਦੀਆਂ ਟੀਮਾਂ ਲੁਧਿਆਣਾ ਅਤੇ ਬਰਨਾਲਾ ਪਹੁੰਚ ਗਈਆਂ ਹਨ। ਫਿਲਹਾਲ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਸੁਰੱਖਿਆ ਲਈ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ 35 ਟੀਮਾਂ ਪਹੁੰਚੀਆਂ ਹਨ। ਟ੍ਰਾਈਡੈਂਟ ਗਰੁੱਪ ਧਾਗੇ, ਘਰੇਲੂ ਟੈਕਸਟਾਈਲ, ਕਾਗਜ਼ ਅਤੇ ਸਟੇਸ਼ਨਰੀ ਤੇ ਰਸਾਇਣਾਂ ਦੇ ਖੇਤਰਾਂ ਵਿਚ ਕੰਮ ਕਰਦਾ ਹੈ।

ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਸੀਆਈਐਸਐਫ ਦੇ ਜਵਾਨ ਵੀ ਸ਼ਾਮਲ ਸਨ। ਇਹ ਮਾਮਲਾ ਟੈਕਸ ਚੋਰੀ ਨਾਲ ਜੁੜਿਆ ਹੋ ਸਕਦਾ ਹੈ। ਇਸ ਕੰਪਨੀ ਦੀਆਂ ਲੁਧਿਆਣਾ ਅਤੇ ਜਲੰਧਰ ਵਿਚ ਵੀ ਕੁਝ ਬ੍ਰਾਂਚਾਂ ਹਨ। ਸਾਰੇ ਕੈਂਪਸ ‘ਚ ਨਾਲੋਂ-ਨਾਲ ਛਾਪੇਮਾਰੀ ਕੀਤੀ ਗਈ ਹੈ। ਇਸ ਮਾਮਲੇ ‘ਚ ਜਲਦ ਹੀ ਵੱਡੇ ਖੁਲਾਸੇ ਹੋ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਸਥਿਤ ਬੁਧਨੀ ਪਲਾਂਟ ਵਿਚ ਇਸ ਸਮੇਂ 40 ਤੋਂ ਵੱਧ ਅਧਿਕਾਰੀ ਛਾਪੇਮਾਰੀ ਵਿਚ ਸ਼ਾਮਲ ਹਨ।