ਲੁਧਿਆਣਾ : ਪੁਲਿਸ ਤੋਂ ਬਚਣ ਲਈ ਬਦਮਾਸ਼ਾਂ ਨੇ ਮਾਰੀ ਪੁਲ਼ ਤੋਂ ਛਾਲ, ਦੋਵਾਂ ਨੇ ਤੁੜਵਾਈਆਂ ਲੱਤਾਂ-ਬਾਹਾਂ

0
1180

ਲੁਧਿਆਣਾ| ਲੁਧਿਆਣਾ ਵਿੱਚ ਪੁਲਿਸ ਤੋਂ ਬਚਣ ਲਈ ਸ਼ਰਾਰਤੀ ਅਨਸਰਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਨਾਲ ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਇਹ ਬਦਮਾਸ਼ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਵਾਂ ‘ਤੇ ਕਈ ਸੂਬਿਆਂ ‘ਚ ਕੇਸ ਦਰਜ ਹਨ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਿਤਿਨ ਕੁਮਾਰ ਅਤੇ ਸੁਮੇਰ ਵਜੋਂ ਹੋਈ ਹੈ। ਏਐਸਆਈ ਰਾਜ ਕੁਮਾਰ ਨੇ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਦੀ ਟੀਮ ਨੂੰ ਦੱਸਿਆ ਕਿ ਨਿਤਿਨ ਕੁਮਾਰ ਅਤੇ ਸੁਮੇਰ ਵਾਹਨ ਚੋਰੀ ਕਰਦੇ ਹਨ, ਖੋਹ ਕਰਦੇ ਹਨ ਅਤੇ ਨਸ਼ੇ ਦੀ ਸਪਲਾਈ ਕਰਦੇ ਹਨ। ਇਸ ਸਮੇਂ ਦੋਵੇਂ ਟਿੱਬਾ ਰੋਡ ਵੱਲ ਆ ਰਹੇ ਹਨ।

ਪੁਲਿਸ ਨੇ ਟਿੱਬਾ ਰੋਡ ’ਤੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਦੋਵੇਂ ਬਦਮਾਸ਼ ਬਾਈਕ ਛੱਡ ਕੇ ਭੱਜਣ ਲੱਗੇ। ਪਿੱਛਾ ਕਰਨ ‘ਤੇ ਦੋਵੇਂ ਘਰ ਦੀ ਛੱਤ ‘ਤੇ ਚੜ੍ਹ ਗਏ। ਪੁਲਿਸ ਨੂੰ ਆਪਣੇ ਪਿੱਛੇ ਆਉਂਦੀ ਦੇਖ ਬਦਮਾਸ਼ ਛਾਲ ਮਾਰ ਗਏ। ਇਸ ਕਾਰਨ ਦੋਵੇਂ ਜ਼ਖਮੀ ਹੋ ਗਏ। ਪੁਲਿਸ ਨੇ ਮੁਲਜ਼ਮਾਂ ਕੋਲੋਂ 1000 ਨਸ਼ੀਲੀਆਂ ਗੋਲੀਆਂ, 2 ਚੋਰੀ ਦੇ ਬਾਈਕ, 2 ਸੋਨੇ ਦੀਆਂ ਚੇਨੀਆਂ ਅਤੇ ਮੰਗਲ ਸੂਤਰ ਬਰਾਮਦ ਕੀਤਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)