ਲੁਧਿਆਣਾ, 31 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਧੀ-ਜਵਾਈ ਦਾ ਟਰੈਵਲ ਏਜੰਟ ਵੱਲੋਂ ਜਾਅਲੀ ਵੀਜ਼ਾ ਲਗਾਉਣ ਤੋਂ ਬਾਅਦ ਡਿਪਰੈਸ਼ਨ ਵਿਚ ਗਏ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਪਿੰਡ ਘਵੱਦੀ ਵਿਚ ਮੌਤ ਤੋਂ ਦੁਖੀ ਪਰਿਵਾਰ ਨੇ ਟਰੈਵਲ ਏਜੰਟ ਦੇ ਘਰ ਦੇ ਬਾਹਰ ਲਾਸ਼ ਰੱਖ ਕੇ ਹੰਗਾਮਾ ਕਰ ਦਿੱਤਾ ਪਰ ਟਰੈਵਲ ਏਜੰਟ ਪਹਿਲਾਂ ਹੀ ਘਰ ਨੂੰ ਤਾਲਾ ਲਗਾ ਕੇ ਭੱਜ ਗਿਆ।
ਦੋਸ਼ ਹਨ ਕਿ ਏਜੰਟ ਨੇ ਮ੍ਰਿਤਕ ਦੀ ਧੀ ਅਤੇ ਜਵਾਈ ਨੂੰ ਆਸਟ੍ਰੇਲੀਆ ਦਾ ਜਾਅਲੀ ਵੀਜ਼ਾ ਲਗਵਾ ਕੇ ਦਿੱਤਾ ਸੀ। ਕਰਜ਼ੇ ਦੇ ਬੋਝ ਹੇਠ ਦੱਬੇ ਪਿਤਾ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਖਬਰ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ ਤੇ ਲੋਕਾਂ ਵਿਚ ਏਜੰਟ ਖਿਲਾਫ ਕਾਫੀ ਗੁੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਵੱਲੋਂ ਧੀ-ਜਵਾਈ ਦੀ ਪੈਸੇ ਦੇ ਕੇ ਕਾਫੀ ਮਦਦ ਕੀਤੀ ਗਈ ਸੀ ਪਰ ਏਜੰਟ ਵੱਲੋਂ ਮਿਲਿਆ ਧੋਖਾ ਵੇਖ ਕੇ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਮੌਤ ਹੋ ਗਈ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)