ਲੁਧਿਆਣਾ : ਮੋਬਾਈਲਾਂ ਦੀ ਦੁਕਾਨ ‘ਚੋਂ ਚੋਰ 26 ਮੋਬਾਈਲ ਲੈ ਕੇ ਫਰਾਰ, ਘਟਨਾ ਸੀਸੀਟੀਵੀ ‘ਚ ਕੈਦ

0
978

ਲੁਧਿਆਣਾ। ਮਲਹਾਰ ਰੋਡ ਤੇ ਸਥਿਤ ਇੱਕ ਨਿੱਜੀ mobile shop ਤੋਂ ਚੋਰ ਕੀਮਤੀ ਫੋਨ ਚੋਰੀ ਕਰ ਲਏ ਗਏ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ। ਇਸ ਫੁਟੇਜ ਵਿਚ ਚੋਰ ਸ਼ੋਅਰੂਮ ਦੇ ਅੰਦਰ ਵੜ ਕੇ ਸਿੱਧੇ ਅਲਮਾਰੀ ਨੂੰ ਤੋੜ ਕੇ ਉਸ ਵਿੱਚ ਪਏ ਮੋਬਾਈਲ ਕੱਢ ਕੇ ਫਰਾਰ ਹੋ ਜਾਂਦੇ ਹਨ।

2 ਚੋਰਾਂ ਵਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰੀ ਹੋਏ ਮੋਬਾਇਲਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਇਸ ਪੂਰੇ ਮਾਮਲੇ ਦੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਅਲਮਾਰੀ ਚੋਂ ਮੋਬਾਈਲ ਕੱਢਦੇ ਹੋਏ ਵਿਖਾਈ ਦੇ ਰਹੇ ਨੇ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫੁਟੇਜ ਵੀ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।