ਲੁਧਿਆਣਾ : ਪੁਲਿਸ ਨੇ ਵਰਲਡ ਟੂਰ ‘ਤੇ ਆਏ ਨਾਰਵੇ ਦੇ ਐਸਪੇਨ ਦਾ ਮੋਬਾਇਲ ਲੁਟੇਰਿਆਂ ਤੋਂ ਕੀਤਾ ਬਰਾਮਦ, ਵਿਦੇਸ਼ੀ ਨੇ ਪੰਜਾਬ ਪੁਲਿਸ ਦਾ ਕੀਤਾ ਧੰਨਵਾਦ

0
418

ਲੁਧਿਆਣਾ |ਸੋਲੋ ਵਰਲਡ ਸਾਈਕਲਿੰਗ ਟੂਰ ‘ਤੇ ਨਿਕਲੇ ਨਾਰਵੇ ਦੇ ਨਾਗਰਿਕ ਐਸਪੇਨ ਦਾ ਲੁਧਿਆਣਾ ਵਿੱਚ ਮੋਬਾਈਲ ਫੋਨ ਖੋਹ ਲਿਆ ਗਿਆ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ 48 ਘੰਟਿਆਂ ਦੇ ਅੰਦਰ ਮਾਮਲਾ ਸੁਲਝਾ ਲਿਆ ਅਤੇ ਦੋਵਾਂ ਝਪਟਾਮਾਰਾਂ ਨੂੰ ਕਾਬੂ ਕਰ ਲਿਆ ਅਤੇ ਉਕਤ ਵਿਅਕਤੀ ਤੋਂ ਖੋਇਆ ਮੋਬਾਇਲ ਬਰਾਮਦ ਕਰ ਲਿਆ, ਜਿਸ ਨੂੰ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਐਸਪੇਨ ਨੂੰ ਵਾਪਸ ਕਰ ਦਿੱਤਾ, ਜਿਸ ਤੋਂ ਬਾਅਦ ਐਸਪੇਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ਨਾਰਵੇ ਤੋਂ ਵਰਲਡ ਟੂਰ ‘ਤੇ ਆਏ NRI ‘ਇਸਪਿਨ’ ਤੋਂ ਲੁਧਿਆਣਾ ‘ਚ ਲੁਟੇਰੇ ਮੋਬਾਇਲ ਖੋਹ ਕੇ ਫਰਾਰ ਹੋ ਗਏ | ਕ੍ਰੈਡਿਟ ਕਾਰਡ ਅਤੇ ਲਾਇਸੈਂਸ ਵੀ ਮੋਬਾਈਲ ਫੋਨ ਦੇ ਕਵਰ ‘ਚ ਸੀ । ਬਾਹਰ ਜਾਣ ਤੋਂ ਪਰੇਸ਼ਾਨ NRI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਦੀ ਅਪੀਲ ਕੀਤੀ । ਐਸਪੇਨ ਨੇ ਕਿਹਾ ਕਿ ਲੁਧਿਆਣਾ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਹੈ, ਉਨ੍ਹਾਂ ਨੇ ਅਜੇ ਤੱਕ ਮੌਕਾ ਨਹੀਂ ਦੇਖਿਆ।