ਖੰਨਾ/ਲੁਧਿਆਣਾ | ਦਿੱਲੀ ਦੇ ਲੁਧਿਆਣਾ ਹੌਜ਼ਰੀ ਕਟਰ ਮਾਸਟਰ ਨੇ ਗਾਂਧੀ ਬ੍ਰਦਰ ਘੰਟਾ ਘਰ ਵਿਖੇ ਸਥਿਤ ਲਾਟਰੀ ਸਟਾਲ ਤੋਂ ਇਕ ਲਾਟਰੀ ਖਰੀਦੀ ਸੀ, ਜੋ ਕਿ ਹੋਲੀ ਬੰਪਰ ਸੀ ਅਤੇ ਜਦੋਂ ਉਸ ਨੰਬਰ ਵਾਲੀ ਲਾਟਰੀ ਨਿਕਲੀ ਤਾਂ ਲਾਟਰੀ ਵੇਚਣ ਵਾਲੇ ਨੇ ਖਰੀਦਣ ਵਾਲੇ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਉਹ ਲਾਟਰੀ ਜਿੱਤ ਗਿਆ ਹੈ।

ਉਨ੍ਹਾਂ ਨੂੰ ਕਿਹਾ ਕਿ ਤੁਹਾਡੀ 2.5 ਕਰੋੜ ਦੀ ਲਾਟਰੀ ਨਿਕਲੀ ਹੈ, ਜਿਸ ਤੋਂ ਬਾਅਦ ਅੱਜ ਲਾਟਰੀ ਖਰੀਦਣ ਵਾਲਾ ਵਿਅਕਤੀ ਲਾਟਰੀ ਜਮ੍ਹਾ ਕਰਵਾਉਣ ਲਈ ਲੁਧਿਆਣਾ ਆਇਆ ਜਿਥੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਕਤ ਖਰੀਦਦਾਰ ਨੇ ਕਿਹਾ ਕਿ ਉਹ ਇਕ ਫੈਕਟਰੀ ਵਿਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ ‘ਤੇ ਰਹਿੰਦਾ ਹੈ ਅਤੇ ਹੁਣ ਆਪਣਾ ਕੰਮ ਕਰੇਗਾ। ਦਿੱਲੀ ਤੋਂ ਲੁਧਿਆਣਾ ਆਏ ਹੌਜ਼ਰੀ ਕਟਰ ਮਾਸਟਰ ਨੇ ਲਾਟਰੀ ਖਰੀਦੀ ਸੀ।