ਲੁਧਿਆਣਾ, 7 ਅਕਤੂਬਰ | ਗਿੱਲਾ ਨਹਿਰ ਉਪਰ ਲੜਕੀ ਧਾਹਾਂ ਮਾਰ ਕੇ ਰੋਂਦੀ ਹੋਈ ਨਹਿਰ ਵਿਚ ਛਲਾਂਗ ਮਾਰਨ ਲੱਗੀ ਸੀ, ਟਰੈਫਿਕ ਮੁਲਾਜ਼ਮ ਨੇ ਮੌਕੇ ‘ਤੇ ਪਹੁੰਚ ਕੇ ਬਚਾਈ ਜਾਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੈਫਿਕ ਮੁਲਾਜ਼ਮ ਨੇ ਦੱਸਿਆ ਕਿ ਲੜਕੀ ਘਰੇਲੂ ਕਲੇਸ਼ ਕਾਰਨ ਕਾਫੀ ਪਰੇਸ਼ਾਨ ਸੀ, ਮੈਂ ਆਪਣੀ ਡਿਊਟੀ ਉੱਪਰ ਗਿੱਲ ਨਹਿਰ ‘ਤੇ ਤਾਇਨਾਤ ਸੀ।
ਇੱਕ ਨੌਜਵਾਨ ਭੱਜਿਆ ਹੋਇਆ ਆਇਆ ਤੇ ਉਸ ਨੇ ਮੈਨੂੰ ਦੱਸਿਆ ਕਿ ਇੱਕ ਲੜਕੀ ਨਹਿਰ ਵਿਚ ਛਲਾਂਗ ਮਾਰਨ ਲੱਗੀ ਹੈ, ਜਿਸ ਤੋਂ ਬਾਅਦ ਮੈਂ ਮੌਕੇ ਉੱਪਰ ਪਹੁੰਚ ਕੇ ਲੜਕੀ ਦੀ ਜਾਨ ਬਚਾਈ ਅਤੇ ਉਸ ਨੂੰ ਸਮਝਾਇਆ ਮਰ ਕੇ ਕੋਈ ਹੱਲ ਨਹੀਂ ਹੈ ਤੇ ਲੜਕੀ ਦੇ ਪਰਿਵਾਰ ਨੂੰ ਬੁਲਾ ਕੇ ਉਸ ਨੂੰ ਸਹੀ ਸਲਾਮਤ ਪਰਿਵਾਰ ਦੇ ਹਵਾਲੇ ਕੀਤਾ। ਮੁਲਾਜ਼ਮ ਦਾ ਇਹ ਵੀ ਕਹਿਣਾ ਸੀ ਕਿ ਇਸ ਜਗ੍ਹਾ ਉੱਪਰ ਆਏ ਦਿਨ ਇਹੋ ਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਪਰ ਮੇਰੇ ਵੱਲੋਂ ਜਿੰਨੀ ਵੀ ਕੋਸ਼ਿਸ਼ ਹੁੰਦੀ ਹੈ, ਲੋਕਾਂ ਦੀ ਜਾਨ ਬਚਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਂਦਾ ਹੈ।