ਲੁਧਿਆਣਾ : ਕਾਰ ਬਾਜ਼ਾਰ ‘ਚ ਕੰਮ ਕਰਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਦਾ ਦੋਸ਼ ਹੋਇਆ ਕਤਲ

0
494

ਲੁਧਿਆਣਾ | ਦੁਗਰੀ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋਈ। ਨੌਜਵਾਨ ਕਾਰ ਬਾਜ਼ਾਰ ‘ਤੇ ਸੇਲ-ਪਰਚੇਜ ਦਾ ਕੰਮ ਕਰਦਾ ਸੀ ਪਰ ਭੇਦਭਰੇ ਹਾਲਾਤਾਂ ‘ਚ ਹੋ ਮੌਤ ਗਈ

ਮਾਂ ਨੇ ਕਿਹਾ ਕਿ ਥੋੜੀ ਦੇਰ ਪਹਿਲਾਂ ਹੀ ਹੋਈ ਸੀ ਮੁੰਡੇ ਨਾਲ ਗੱਲ ਪਰ ਥੋੜੀ ਦੇਰ ਬਾਅਦ ਜਦੋਂ ਕਾਲ ਕੀਤੀ ਗਈ ਤਾਂ ਕਹਿੰਦੇ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਕਿਹਾ ਕਿ ਥਾਰ ਗੱਡੀ ਬੈੱਕ ਕਰਨ ਸਮੇਂ ਸਾਡੇ ਮੁੰਡੇ ਨੂੰ ਹੇਠਾਂ ਦਿੱਤਾ ਗਿਆ। ਇਹ ਹਾਦਸਾ ਵਰਕਸ਼ਾਪ ‘ਚ ਹੀ ਵਾਪਰੀ । ਪਰਿਵਾਰ ਨੇ ਦੋਸ਼ ਲਾਇਆ ਕਿ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ । ਹਾਲੇ ਤਾਂ ਉਸ ਦੇ ਵਿਆਹ ਨੂੰ 7 ਮਹੀਨੇ ਵੀ ਨਹੀਂ ਹੋਏ ਕਿ ਇਹ ਭਾਣਾ ਵਾਪਰ ਗਿਆ ।

ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਲੈਣਾ ਹੈ ਤੇ ਜਿਹੜਾ ਵੀ ਦੋਸ਼ੀ ਹੈ ਉਸ ‘ਤੇ ਬਣਦੀ ਕਾਰਵਾਈ ਕਰਵਾ ਕੇ ਹੀ ਰਹਾਂਗੇ ।