ਲੁਧਿਆਣਾ | ਜਨਮਦਿਨ ਮਨਾ ਕੇ ਆ ਰਹੇ ਦੋਸਤਾਂ ਨਾਲ ਹਾਦਸਾ ਵਾਪਰ ਗਿਆ ਸੀ, ਜਗਰਾਓਂ ਕਸਬੇ ਵਿਚ ਡੱਲਾ ਨਹਿਰ ਅੰਦਰ ਡਿੱਗੇ ਕਾਰ ਸਮੇਤ ਦੋ ਨੌਜਵਾਨਾਂ ਦਿਲਪ੍ਰੀਤ ਅਤੇ ਸਤਨਾਮ ਦੀ ਲਾਸ਼ 1 ਦਿਨ ਪਹਿਲਾਂ ਮਿਲੀ ਸੀ। ਜਦੋਂਕਿ ਸਤਨਾਮ ਦੀ ਲਾਸ਼ ਕੱਲ੍ਹ ਮਿਲੀ ਸੀ। ਪਿੰਡ ਲੱਖਾ ਦੇ ਸ਼ਮਸ਼ਾਨਘਾਟ ਵਿਚ ਦੋਵਾਂ ਦੋਸਤਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਹਿਰ ਦਾ ਪਾਣੀ ਬੰਦ ਹੋਣ ‘ਤੇ ਸਤਨਾਮ ਦੀ ਲਾਸ਼ ਮਿਲੀ ਤੇ ਪਿੰਡ ਲੱਖਾ ਤੇ ਡੱਲਾ ਦੀ ਪੰਚਾਇਤ ਨੇ ਸਾਂਝੇ ਤੌਰ ’ਤੇ ਨਹਿਰੀ ਦਾ ਪਾਣੀ ਬੰਦ ਕਰਵਾਇਆ।
ਗੋਤਾਖੋਰਾਂ ਨੇ ਲਾਸ਼ਾਂ ਕੱਢੀਆਂ। ਸਤਨਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਲਾਸ਼ ਮਿਲਣ ਤੋਂ ਬਾਅਦ ਹੀ ਸਤਨਾਮ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸਤਨਾਮ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਡੇਢ ਸਾਲ ਦਾ ਹੈ। ਅਤੇ ਛੋਟਾ 7 ਮਹੀਨਿਆਂ ਦਾ ਹੈ।
ਡੇਢ ਸਾਲ ਦਾ ਬੇਟਾ ਅੱਜ ਆਪਣੇ ਪਿਤਾ ਦੀ ਚਿਖਾ ਨੂੰ ਅਗਨ ਭੇਟ ਕਰੇਗਾ, ਜਿਸ ਦੀਆਂ ਤਿਆਰੀਆਂ ਵੀ ਪਰਿਵਾਰ ‘ਚ ਜ਼ੋਰਾਂ ‘ਤੇ ਚੱਲ ਰਹੀਆਂ ਸਨ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡਾਂ ਵਿਚ ਸੋਗ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਦਿਲਪ੍ਰੀਤ ਦਾ ਵੱਡਾ ਭਰਾ ਵੀ ਕੈਨੇਡਾ ਤੋਂ ਆਵੇਗਾ।