ਲੁਧਿਆਣਾ | ਖੰਨਾ ਦੇ ਅਮਲੋਹ ਚੌਕ ‘ਤੇ ਕੰਟੇਨਰ ਨੇ ਬਾਈਕ ਸਵਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬਾਈਕ ਡਿੱਗ ਗਈ ਅਤੇ ਟੈਂਕੀ ‘ਚ ਧਮਾਕਾ ਹੋ ਗਿਆ। ਬਾਈਕ ਨੂੰ ਅੱਗ ਲੱਗ ਗਈ।
ਚਾਲਕ ਨੇ ਕੰਟੇਨਰ ਰੋਕਣ ਦੀ ਬਜਾਏ ਬਾਈਕ ਸਵਾਰ ਦੀਆਂ ਲੱਤਾਂ ‘ਤੇ ਟਾਇਰ ਚੜ੍ਹਾ ਦਿੱਤੇ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅੱਗ ਦੀਆਂ ਲਪਟਾਂ ਉਠਣ ਲੱਗ ਪਈਆਂ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ (46) ਵਾਸੀ ਪਿੰਡ ਲਲਹੇੜੀ ਵਜੋਂ ਹੋਈ ਹੈ।
ਸਭ ਤੋਂ ਪਹਿਲਾਂ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ, ਦੂਜੇ ਪਾਸੇ ਜਦੋਂ ਤੱਕ ਦਲਜੀਤ ਨੂੰ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਉਸ ਦੀ ਮੌਤ ਹੋ ਚੁੱਕੀ ਸੀ । ਥਾਣਾ ਸਿਟੀ 2 ਦੇ ਏ. ਐਸ. ਆਈ. ਚਰਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕੰਟੇਨਰ ਨੂੰ ਕਬਜ਼ੇ ‘ਚ ਲਿਆ।