ਲੁਧਿਆਣਾ, 28 ਸਤੰਬਰ | ਜ਼ਿਲਾ ਪੁਲਿਸ ਲੁਧਿਆਣਾ ਵੱਲੋਂ ਸਪਾ ਸੈਂਟਰਾਂ ਵਿਚ ਜਿਸਮ ਫਰੋਸ਼ੀ ਦੇ ਧੰਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਸਮੇਤ ਪੁਲਿਸ ਪਾਰਟੀ, ਇੰਸਪੈਕਟਰ ਕਿਰਨਜੀਤ ਕੌਰ ਨੰਬਰ 59 HT ਅਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਵੱਲੋਂ ਜੁਆਇੰਟ ਆਪਰੇਸ਼ਨ ਕਰਕੇ ਥਾਣਾ ਸਰਾਭਾ ਨਗਰ ਲੁਧਿਆਣਾ ਦੇ ਏਰੀਏ ਵਿਚ ਚਲਦੇ ਸਪਾ ਸੈਂਟਰ (ਸਪਾਰਕਲ ਯੂਨੀਸੈਕਸ ਡੇਅ) ਵਿਚ ਰੇਡ ਕਰਕੇ ਮੌਕੇ ਤੋਂ 5 ਲੜਕੇ ਅਤੇ 2 ਲੜਕੀਆਂ ਨੂੰ ਕਾਬੂ ਕੀਤਾ।
ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਅੱਜ ਥਾਣਾ ਸਰਾਭਾ ਨਗਰ ਲੁਧਿਆਣਾ ਨੇ ਮੁਖਬਰੀ ਦੇ ਆਧਾਰ ‘ਤੇ ਸਪਾਰਕਲ ਯੂਨੀਸੈਕਸ ਸ਼ੋਅ ਸਪਾ ਸੈਂਟਰ ਦੇ ਮਾਲਿਕ ਇੰਦਰਜੀਤ ਸਿੰਘ ਅਤੇ ਮੈਨੇਜਰ ਪੱਲਵੀ ਹਾਂਡਾ ਅਤੇ ਦਲਾਲ ਕੀਰਤਪ੍ਰੀਤ ਕੌਰ ਵੱਲੋਂ ਸਪਾ ਸੈਂਟਰ ਵਿੱਚ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਉਤੇ ਮੁਕਦਮਾ ਨੰਬਰ 134 ਸਰਾਭਾ ਨਗਰ, ਲੁਧਿਆਣਾ ਵਿਚ ਦਰਜ ਕਰਵਾਇਆ ਹੈ।

ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਸਮੇਤ ਪੁਲਿਸ ਪਾਰਟੀ, ਇੰਸਪੈਕਟਰ ਕਿਰਨਜੀਤ ਕੌਰ ਅਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਵੱਲੋਂ ਸਪਾਰਕਲ ਯੂਨੀਸੈਕਸ ਸ਼ੋਅ ਸਪਾ ਸੈਂਟਰ ਵਿਚ ਰੇਡ ਕਰਕੇ ਮੌਕੇ ‘ਤੇ ਮੁਹੰਮਦ ਦਿਲਸ਼ਾਦ ਪੁੱਤਰ ਮੁਹੰਮਦ ਇਸਮਾਈਲ ਵਾਸੀ ਦਿੱਲੀ ਗੇਟ, ਕਲੱਬ ਰੋਡ, ਜ਼ਿਲਾ ਮਾਲੇਰਕੋਟਲਾ, ਰਾਸ਼ਿਦ ਪੁੱਤਰ ਅਨਵਰ ਵਾਲੀ ਦਿੱਲੀ ਗੇਟ ਤੋਂ ਬੱਸ ਸਟੈਂਡ ਰੋਡ ਜ਼ਿਲਾ ਮਾਲੇਰਕੋਟਲਾ, ਗੁਰਮਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ, ਸੋਹਮ ਕੁਮਾਰ ਪੁੱਤਰ ਰਜੇਸ਼ ਕੁਮਾਰ ਵਾਸੀ ਮੁਹੱਲਾ ਹਰਕਿਸ਼ਨ ਵਿਹਾਰ ਮੇਹਰਬਾਨ, ਥਾਣਾ ਬਸਤੀ ਜੋਧੇਵਲ, ਲੁਧਿਆਣਾ, ਅਮਿਤ ਵਰਮਾ ਪੁੱਤਰ ਓਸ ਪ੍ਰਕ : ਵਾਸੀ ਪੁਨੀਤ ਨਗਤ, ਤਾਜਪੁਰ ਰੋਡ, ਲੁਧਿਆਣਾ, ਪੱਲਵੀ ਹਾਂਡਾ ਪਤਨੀ ਸੁਭਮ ਰਾਂਝਾ ਵਾਸੀ ਧਰੀਕੇ, ਜ਼ਿਲਾ ਲੁਧਿਆਣਾ ਅਤੇ ਕੀਰਤਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਬਾਬਾ ਸਾਹਿਬ ਨਗਰ, ਜ਼ਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।