ਲੁਧਿਆਣਾ, 12 ਸਤੰਬਰ | ਲੁਧਿਆਣਾ ਦੇ ਡਾਬਾ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਮੁੰਡੇੇ ਨੂੰ ਉਸਦੇ 3 ਸਾਥੀਆਂ ਸਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਡਾਬਾ ਇਲਾਕੇ ਵਿਚ 8-9 ਸਤੰਬਰ ਦੀ ਦਰਮਿਆਨੀ ਰਾਤ ਨੂੰ ਹੋਈ ਸੀ। ਇਥੇ ਇਕ ਨੌਜਵਾਨ ਇਕ ਲੜਕੀ ਨੂੰ ਰੋਜ਼ਾਨਾ ਤੰਗ ਪਰੇਸ਼ਾਨ ਕਰਦਾ ਸੀ। ਜਿਸ ਤੋਂ ਦੁਖੀ ਹੋ ਕੇ ਲੜਕੀ ਨੇ ਸਾਰੀ ਗੱਲਬਾਤ ਆਪਣੇ ਭਰਾ ਨੂੰ ਦੱਸੀ।
ਫਿਰ ਲੜਕੀ ਦੇ ਭਰਾ ਨੇ ਆਪਣੇ ਦੋਸਤਾਂ ਨਾਲ ਰਲ਼ ਕੇ ਉਕਤ ਮੁੰਡੇ ਦਾ ਸਿਰ ਵਿਚ ਕੜੇ ਮਾਰ-ਮਾਰ ਕੇ ਮਰਡਰ ਕਰ ਦਿੱਤਾ ਸੀ। ਕਤਲ ਤੋਂ ਬਾਅਦ ਉਕਤ ਤਿੰਨੇ ਮੁਲਜ਼ਮ ਲੜਕੇ ਫਰਾਰ ਸਨ, ਜਿਨ੍ਹਾਂ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।