ਲੁਧਿਆਣਾ : ਦੋਸ਼ੀ ਨੂੰ 25 ਸਾਲ ਤੱਕ ਜੇਲ੍ਹ ‘ਚੋਂ ਇਕ ਦਿਨ ਵੀ ਪੈਰ ਬਾਹਰ ਨਾ ਰੱਖਣ ਦਾ ਸਖਤ ਹੁਕਮ, ਨਾਬਾਲਗਾ ਨਾਲ ਕੀਤਾ ਸੀ ਬਲਾਤਕਾਰ

0
306

ਲੁਧਿਆਣਾ| ਲੁਧਿਆਣਾ ਦੀ Fast Track Court ਨੇ ਨਾਬਾਲਿਗ ਨਾਲ ਰੇਪ (Minor Rape) ਦੇ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲ ਸਕੇਗੀ। ਮੁਲਜ਼ਮ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਉਰਫ਼ ਗੋਰਾ ਵਜੋਂ ਹੋਈ ਹੈ।

ਬੱਚੀ ਦੇ ਪਿਤਾ ਨੇ 2020 ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੀਆਂ 3 ਬੇਟੀਆਂ ਅਤੇ 1 ਬੇਟਾ ਹੈ। ਉਹ ਆਪਣੀ ਪਤਨੀ ਨਾਲ ਇਲਾਕੇ ‘ਚ ਸਬਜ਼ੀ ਵੇਚ ਰਿਹਾ ਸੀ। ਕੁਝ ਸਮੇਂ ਬਾਅਦ ਵੱਡੀ ਬੇਟੀ ਨੇ ਉਸ ਨੂੰ ਦੱਸਿਆ ਕਿ ਰਾਨੀ (ਕਾਲਪਨਿਕ ਨਾਂ) ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਹ ਕਿਤੇ ਖੇਡ ਰਹੀ ਹੋਵੇਗੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ।

ਕਮਰੇ ਦੇ ਬਾਹਰੋ ਆਈ ਰੋਣ ਦੀ ਆਵਾਜ਼

ਜਿਵੇਂ ਹੀ ਉਹ ਵੇਹੜੇ ‘ਚ ਈਸ਼ਵਰ ਵਿਸ਼ਵਕਰਮਾ ਉਰਫ ਗੋਰਾ ਦੇ ਕਮਰੇ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਗੋਰਾ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਦਰਵਾਜ਼ਾ ਤੋੜਿਆ ਤਾਂ ਲੜਕੀ ਕਮਰੇ ‘ਚ ਜ਼ਮੀਨ ‘ਤੇ ਨਗਨ ਹਾਲਤ ‘ਚ ਪਈ ਸੀ। ਉਸਨੂੰ ਵੇਖਣ ਤੋਂ ਬਾਅਦ ਗੋਰਾ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੂੰ 1 ਅਕਤੂਬਰ 2020 ਨੂੰ ਸਮਰਾਲਾ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ।

ਦੋਸ਼ੀ ਨੇ ਸਬੂਤ ਨਸ਼ਟ ਕਰਨ ਦੀ ਵੀ ਕੀਤੀ ਕੋਸ਼ਿਸ਼

ਗੋਰਾ ਨੇ ਵਾਰਦਾਤ ਤੋਂ ਪਹਿਲਾਂ ਆਪਣੀ ਪੇਂਟ ਇੱਕ ਨਾਲੇ ਦੇ ਹੇਠਾਂ ਜ਼ਮੀਨ ਵਿੱਚ ਛੁਪਾ ਦਿੱਤੀ ਸੀ। ਜਿਸ ਨੂੰ ਪੁਲਿਸ ਨੇ ਜਾਂਚ ਤੋਂ ਬਾਅਦ ਬਰਾਮਦ ਕਰ ਲਿਆ ਹੈ। ਗੋਰਾ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਫੋਰੈਂਸਿਕ ਟੀਮ ਨੂੰ ਬੱਚੀ ਦੇ ਬੈੱਡ ਦੇ ਕੋਲ ਖੂਨ ਅਤੇ ਦੋਸ਼ੀ ਗੋਰਾ ਦੇ ਪੇਂਟ ‘ਤੇ ਮਿਲੇ ਖੂਨ ਦੀ ਜਾਂਚ ਕਰਵਾਈ। ਸੈਂਪਲ ਮੈਚ ਹੋਣ ਤੋਂ ਬਾਅਦ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਫਾਸਟ ਟਰੈਕ ਕੋਰਟ ਨੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਮਾਮਲੇ ਵਿੱਚ ਫੈਸਲਾ ਸੁਣਾ ਦਿੱਤਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ