ਲੁਧਿਆਣਾ : ਇਕ ਹਫਤੇ ‘ਚ ਭਾਂਡਿਆਂ ਦੀ ਦੁਕਾਨ ‘ਚ ਦੂਜੀ ਵਾਰੀ ਚੋਰੀ, ਹਜ਼ਾਰਾਂ ਦਾ ਸਾਮਾਨ ਚੋਰੀ

0
116

ਲੁਧਿਆਣਾ, 21 ਜਨਵਰੀ | ਇੱਕ ਹਫ਼ਤੇ ਵਿਚ 2 ਵਾਰ ਇੱਕ ਦੁਕਾਨਵਿੱਚ ਚੋਰੀ ਹੋ ਚੁੱਕੀ ਹੈ। ਜਗਰਾਉਂ ਦੇ ਰਾਏਕੋਟ ਅੱਡਾ ਰੋਡ ‘ਤੇ ਸਥਿਤ ਭਾਂਡਿਆਂ ਦੀ ਦੁਕਾਨ ‘ਚੋਂ ਚੋਰ ਹਜ਼ਾਰਾਂ ਰੁਪਏ ਦੇ ਭਾਂਡੇ ਲੈ ਕੇ ਫਰਾਰ ਹੋ ਗਏ। ਦੁਕਾਨ ਮਾਲਕ ਗੌਰਵ ਸੋਨੀ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਹੋਈ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲੀਸ ਨੇ ਨਾ ਤਾਂ ਕੇਸ ਦਰਜ ਕੀਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ।

ਰਾਤ ਕਰੀਬ 2.30 ਵਜੇ 2 ਚੋਰ ਦੁਕਾਨ ਦੀ ਪਿਛਲੀ ਕੰਧ ਟੱਪ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਪੌੜੀਆਂ ਦੇ ਗੇਟ ਦਾ ਤਾਲਾ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ। ਚੋਰਾਂ ਨੇ ਪਿੱਤਲ ਦੇ ਭਾਂਡਿਆਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪਹਿਲੀ ਚੋਰੀ ਵਿਚ ਤਿੰਨ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਵਿਚ ਲਿਫਾਫੇ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ, ਜਦਕਿ ਇਸ ਵਾਰ ਦੋ ਚੋਰਾਂ ਨੇ ਰੁਮਾਲਾਂ ਨਾਲ ਮੂੰਹ ਢੱਕ ਕੇ ਚੋਰੀ ਨੂੰ ਅੰਜਾਮ ਦਿੱਤਾ।

ਗੌਰਵ ਨੇ ਦੱਸਿਆ ਕਿ ਪਹਿਲੀ ਚੋਰੀ ਤੋਂ ਬਾਅਦ ਉਸ ਨੇ ਦੁਕਾਨ ਦੀਆਂ ਕੰਧਾਂ ਉੱਚੀਆਂ ਕਰਵਾ ਦਿੱਤੀਆਂ ਸਨ ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਲਗਾਤਾਰ ਦੋ ਚੋਰੀਆਂ ਹੋਣ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਵਪਾਰੀਆਂ ਨੇ ਪੁਲਿਸ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ।