ਲੁਧਿਆਣਾ ਪੁਲਸ ਨੇ ਮੱਧ ਪ੍ਰਦੇਸ਼ ਤੋਂ ਚਲਦੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਔਰਤਾਂ ਨੂੰ ਕੀਤਾ ਗ੍ਰਿਫਤਾਰ

0
301

ਲੁਧਿਆਣਾ | ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੱਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤਾਂ ਦੇ ਸੀਸੀਟੀਵੀ ਵੀ ਪੁਲਿਸ ਦੇ ਹੱਥ ਲੱਗੇ ਹਨ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਗਿਰੋਹ ਦੀਆਂ ਔਰਤਾਂ ਨੂੰ ਘੰਟਾ ਘਰ ਨੇੜਿਓਂ ਕਾਬੂ ਕਰ ਲਿਆ। ਇੱਕ ਮਹਿਲਾ ਮੁਲਜ਼ਮ ਫਰਾਰ ਹੈ। ਉਕਤ ਔਰਤਾਂ ਨੇ ਬਾਜ਼ਾਰ ‘ਚ ਪਰਸ ਦੀ ਜ਼ਿੱਪ ਖੋਲ੍ਹ ਕੇ ਇਕ ਔਰਤ ਤੋਂ ਨੌਸਰਬਾਜ਼ੀ ਕਰਦੇ ਹੋਏ 27 ਹਜ਼ਾਰ ਰੁਪਏ ਚੋਰੀ ਕਰ ਲਏ ਸਨ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਲਾ ਪਿਛਲੇ ਦੋ ਦਿਨਾਂ ਤੋਂ ਫਰਾਰ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਔਰਤਾਂ ਨੂੰ ਟਰੇਸ ਕਰ ਲਿਆ ਹੈ।

ਸ਼ਿਕਾਇਤਕਰਤਾ ਬਲਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਮਾਤਾ ਮਨਜੀਤ ਕੌਰ ਨਾਲ ਚੌੜਾ ਬਾਜ਼ਾਰ ਵਿਖੇ ਕੱਪੜੇ ਖਰੀਦ ਰਹੀ ਸੀ। ਤਿੰਨ ਔਰਤਾਂ ਉਸ ਦੇ ਪਿੱਛੇ ਆ ਕੇ ਖੜ੍ਹੀਆਂ ਸਨ। ਬਲਜੀਤ ਨੇ ਪਰਸ ਮੋਢੇ ‘ਤੇ ਲਟਕਾਇਆ ਹੋਇਆ ਸੀ। ਲੁਟੇਰਿਆਂ ਨੇ ਬੜੀ ਚਲਾਕੀ ਨਾਲ ਪਰਸ ਦੀ ਜ਼ਿੱਪ ਖੋਲ੍ਹ ਕੇ ਨਕਦੀ ਚੋਰੀ ਕਰ ਲਈ। ਫੜੀਆਂ ਗਈਆਂ ਔਰਤਾਂ ਦੀ ਪਛਾਣ ਮਹਿਕ ਸਿਸੋਦੀਆ, ਜਾਨਕੀ ਸਿਸੋਦੀਆ ਪਿੰਡ ਕਾਦੀਆ ਜ਼ਿਲ੍ਹਾ ਰਾਜਗੜ੍ਹ ਵਜੋਂ ਹੋਈ ਹੈ।