ਲੁਧਿਆਣਾ। ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੁਲਿਸ ਥਾਣਾ ਸਲੇਮ ਟਾਬਰੀ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦੇ ਹੋਏ ਥ੍ਰੀ-ਵ੍ਹੀਲਰ ‘ਚ ਸਵਾਰੀਆਂ ਨੂੰ ਲੁੱਟਣ ਵਾਲੇ ਪਿਉ-ਪੁੱਤ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜੁਆਇੰਟ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ, ਏ.ਡੀ.ਸੀ.ਪੀ ਰੁਪਿੰਦਰ ਕੌਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਰਿਸ਼ਤੇ ਵਿੱਚ ਪਿਓ-ਪੁੱਤ ਹਨ, ਜੋ ਰਾਤ ਸਮੇਂ ਆਪਣੇ ਥ੍ਰੀ ਵ੍ਹੀਲਰ ‘ਤੇ ਸਵਾਰੀਆਂ ਨੂੰ ਬਿਠਾ ਕੇ ਘੁੰਮਦੇ ਹਨ। ਫਿਰ ਸੁੰਨਸਾਨ ਜਗ੍ਹਾ ‘ਤੇ ਲਿਜਾ ਕੇ ਨਕਦੀ ਤੇ ਗਹਿਣੇ ਲੁੱਟ ਲੈਂਦੇ ਹਨ।
ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਛਾਣ ਮੰਗਤ ਸਿੰਘ ਵਾਸੀ ਅੰਮ੍ਰਿਤਸਰ ਹਾਲ ਰਾਹੋਂ ਰੋਡ ਮੇਹਰਬਾਨ ਅਤੇ ਉਸ ਦੇ ਲੜਕੇ ਰੋਹਿਤ ਵਜੋਂ ਕੀਤੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਸੰਯੁਕਤ ਪੁਲਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਇੰਚਾਰਜ ਹਰਜੀਤ ਸਿੰਘ ਦੀ ਟੀਮ ਨੇ ਦੋਸ਼ੀ ਦੇ ਕਿਰਾਏ ਦੇ ਘਰ ਜਾ ਕੇ ਤਲਾਸ਼ੀ ਲਈ ਤਾਂ ਟਰੰਕ ‘ਚੋਂ 15 ਮੋਬਾਇਲ ਫੋਨ ਬਰਾਮਦ ਹੋਏ, ਜਿਸ ‘ਚ ਦੋਸ਼ੀ ਦੇ ਕੱਪੜੇ ਸਨ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਦਿਨ ਪਹਿਲਾਂ 1 ਫਰਵਰੀ ਨੂੰ ਸ਼ੇਰਪੁਰ ਚੌਕ ਵਿੱਚ ਇੱਕ ਵਿਅਕਤੀ ਤੋਂ ਮੋਬਾਈਲ ਫ਼ੋਨ ਅਤੇ 15 ਦਿਨ ਪਹਿਲਾਂ ਆਰਤੀ ਚੌਕ ਵਿੱਚ ਇੱਕ ਵਿਅਕਤੀ ਤੋਂ ਮੋਬਾਈਲ ਫ਼ੋਨ ਅਤੇ 500 ਰੁਪਏ ਲੁੱਟ ਲਏ ਸਨ।