ਲੁਧਿਆਣਾ| ਪੱਖੋਵਾਲ ਰੋਡ ਸਥਿਤ ਠਾਕੁਰ ਕਲੋਨੀ ਇਲਾਕੇ ਵਿੱਚ ਐਨਆਰਆਈ ਬਰਿੰਦਰ ਸਿੰਘ ਗਰੇਵਾਲ (42) ਦੇ ਕ.ਤਲ ਦੇ ਮਾਮਲੇ ਵਿੱਚ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਕਿ ਸਾਜ਼ਿਸ਼ ਨੌਕਰ ਅਤੇ ਪ੍ਰਾਪਰਟੀ ਡੀਲਰ ਨੇ ਰਚੀ ਸੀ। ਇਸ ਦੇ ਲਈ ਕਾਤਲਾਂ ਨੂੰ 2.70 ਲੱਖ ਦੀ ਸੁਪਾਰੀ ਦਿੱਤੀ ਗਈ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਨੌਕਰ ਬਾਲ ਸਿੰਘ, ਪ੍ਰਾਪਰਟੀ ਡੀਲਰ ਜਗਰਾਜ ਸਿੰਘ ਉਰਫ਼ ਗੱਜਾ, ਜਸਪ੍ਰੀਤ ਸਿੰਘ ਉਰਫ਼ ਜੱਸੀ, ਸੋਹਿਲ ਅਲੀ, ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਇੱਕ ਨਾਬਾਲਗ ਵਜੋਂ ਕੀਤੀ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 1.80 ਲੱਖ ਰੁਪਏ, ਦੋ ਦਾਤਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ